ਸੰਦੌੜ, ਮਾਰਚ 14 (ਡਾ. ਕੁਲਵਿੰਦਰ ਗਿੱਲ, ਭੱਟ)- ਸਾਹਿਤ ਸਭਾ ਸੁਨਾਮ ਊਧਮ ਸਿੰਘ ਵਾਲਾ ਵਲੋਂ ਵਿਸ਼ੇਸ਼ ਸਮਾਗਮ 18 ਮਾਰਚ ਦਿਨ ਐਤਵਾਰ ਨੂੰ ਸਰਕਾਰੀ
ਗਰਲਜ਼ ਸਕੂਲ ਸੁਨਾਮ ਵਿਚ,ਪਤਰਕਾਰ ਹਰਚੰਦ ਸਿੰਘ ਭੁਲਰ ਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਵਿਚ ਕੀਤਾ ਜਾ ਰਿਹਾ ਹੈ।ਇਹ ਸਮਾਗਮ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਉਪਰੰਤ ਸਭਾ ਵੱਲੋਂ ਉੱਘੇ ਲੇਖਕ ਹਰਮਿੰਦਰ ਸਿੰਘ ਭਟ ਨੂੰ ਸਾਹਿਤਕਾਰਾਂ ਦੇ ਰੂਬਰੂ ਕਰਵਾਇਆ ਜਾਵੇਗਾ।ਹਰਮਿੰਦਰ ਸਿੰਘ ਭੱਟ ਜੀ ਦੀ ਕਲਮ ਤੋਂ ਸਤ ਕਿਤਾਬਾਂ ਤੇ ਕਈ ਸਭਿਆਚਾਰਕ ਗੀਤ ਵੀ ਲੋਕ ਕਚਹਿਰੀ ਵਿਚ ਆ ਚੁੱਕੇ ਹਨ, ਜਿਨ੍ਹਾਂ ਨੂੰ ਭਰਵਾਂ ਹੰੁਗਾਰਾ ਮਿਲਿਆ ਹੈ।ਹਰਮਿੰਦਰ ਸਿੰਘ ਭੱਟ ਦੁਆਰਾ ਮਾਂ ਬੋਲੀ ਲਈ ਸੇਵਾ ਅਤੇ ਸਾਹਿਤ ਦੇ ਖੇਤਰ ਵਿਚ ਪਾਏ ਵਡਮੁਲੇ ਯੋਗਦਾਨ ਨਿਭਾਉਣ ਤੇ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਉਪਰੰਤ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਸੁਨਾਮ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ 13 ਅਪੈ੍ਰਲ 1919 ਦੇ ਜ਼ਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿੱਚ ਨਵੇਂ ਸਾਲ (2018) ਦਾ ਕਲੰਡਰ ਰਿਲੀਜ਼ ਕੀਤਾ ਜਾਵੇਗਾ।ਇਸ ਮੌਕੇ ਪ੍ਰਸਿੱਧ ਲੋਕ ਗਾਇਕ ਭੋਲਾ ਸਿੰਘ ਸੰਗਰਾਮੀ ਦਾ ਗੀਤ ’’ਮੈਂ ਭਗਤ ਸਿੰਘ ਬੋਲਦਾ ਹਾਂ’’ ਵੀ ਰਿਲੀਜ਼ ਕੀਤਾ ਜਾਵੇਗਾ ਤੇ ਸਾਹਿਤਕਾਰਾਂ ਦਾ ਕਵੀ ਦਰਬਾਰ ਵੀ ਹੋਵੇਗਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media