Friday, September 11, 2026

ਜੰਡਿਆਲਾ ਲੋਕ ਭਲਾਈ ਸੰਸਥਾ ਵਲੋਂ ਸਰਕਾਰੀ ਸਕੂਲ ਨੂੰ ਪਾਣੀ ਵਾਲੀ ਟੈਂਕੀ ਭੇਟ

ਜੰਡਿਆਲਾ ਗੁਰੂ, 16 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਨੰਬਰ 1 ਨੇੜੇ ਡਾਕਖਾਨਾ ਦੇ ਬੱਚਿਆਂ ਨੂੰ ਪਾਣੀ ਦੀ PPN1603201816ਆ ਰਹੀ ਕਿੱਲਤ ਨੂੰ ਦੂਰ ਕਰਨ ਲਈ ਜੰਡਿਆਲਾ ਗੁਰੂ ਲੋਕ ਭਲਾਈ ਐਨ.ਜੀ.ਓ ਗਰੁਪ ਵਲੋਂ ਇਕ ਹਜ਼ਾਰ ਲੀਟਰ ਪਾਣੀ ਵਾਲੀ ਟੈਂਕੀ ਸਕੂਲ ਪ੍ਰਬੰਧਕਾਂ ਨੂੰ ਸੋਂਪੀ ਗਈ।ਨਵਪ੍ਰੀਤ ਸਿੰਘ ਨਵ ਸੰਧੂ ਨੇ ਦੱਸਿਆ ਕਿ ਜੰਡਿਆਲਾ ਲੋਕ ਭਲਾਈ ਐਨ ਜੀ ਓ ਗਰੁੱਪ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਮਦਦ ਕਰਨਾ ਹੈ ਜਿਸ ਵਿਚ ਹਰ ਇਕ ਮੈਂਬਰ ਬਿਨਾਂ ਕਿਸੇ ਭੇਦਭਾਵ ਅਤੇ ਰਾਜਨੀਤੀ ਤੋਂ ਪਿੱਛੇ ਹਟ ਕੇ ਵੱਡੀ ਪੱਧਰ `ਤੇ ਗੁਪਤ ਸੇਵਾ ਕਰ ਰਹੇ ਹਨ ।ਸਮੂਹ ਸਕੂਲ ਸਟਾਫ ਵਲੋਂ ਜੰਡਿਆਲਾ ਲੋਕ ਭਲਾਈ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply