ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੁਰਗਿਆਨਾ ਮੰਦਰ ਵਿਖੇ ਹਿੰਦੂ ਨਵ-ਵਰਸ਼ ਵਿਕਰਮੀ ਸੰਮਤ-2075 ਦਾ ਕੈਲੰਡਰ ਕੀਤਾ ਰਲੀਜ਼ ਕੀਤਾ ਹੈ।ਮਹਾਮੰਡਲੇਸ਼ਵਰ ਪੂਜਨੀਕ ਮਹੰਤ ਅਨੰਤਾ ਦਾਸ, ਪਵਨ ਮਹਾਰਾਜ, ਮਹੰਤ ਰਾਘਵ ਦਾਸ ਅਤੇ ਭੈਣ ਚੰਦਰਕਲਾ ਦੀ ਰਹਿਨੁਮਾਈ `ਚ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ।ਜਿੱਥੇ ਉਹਨਾਂ ਦਾ ਰਮੇਸ਼ ਸ਼ਰਮਾ ਪ੍ਰਧਾਨ ਦੁਰਗਿਆਣਾ ਕਮੇਟੀ, ਅਰੂਣ ਖੰਨਾ, ਜਨਰਲ ਸਕੱਤਰ, ਮਹੇਸ਼ ਖੰਨਾ ਕੌਸਲਰ, ਪਰਦੀਪ ਸ਼ਰਮਾ ਕੌਸਲਰ, ਡੀ.ਪੀ ਗੁਪਤਾ ਸਾਬਕਾ ਸਹਾਇਕ ਕਮਿਸ਼ਨਰ ਅਤੇ ਦੁਰਗਿਆਣਾ ਕਮੇਟੀ ਦੀ ਸਮੱੂਚੀ ਕਾਰਜਕਾਰਣੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। 
ਅਰੂਣ ਖੰਨਾ ਨੇ ਮੇਅਰ ਨੂੰ ਵਿਕਰਮੀ ਸੰਮਤ ਨਵ-ਵਰਸ਼ 2075 ਦੇ ਇਤਿਹਾਸ ਅਤੇ ਛਾਪੇ ਗਏ ਕੈਲੰਡਰ ਬਾਰੇ ਜਾਣੂ ਕਰਾਇਆ ਅਤੇ ਇਸ ਕਲੰਡਰ ਵਿਚ ਸਮੂਹ ਧਾਰਮਿਕ ਤਿਊਹਾਰਾਂ, ਮੱਸਿਆ, ਪੂਰਨਮਾਸ਼ੀ, ਸੰਗਰਾਂਦ ਆਦਿ ਦੇ ਵੇਰਵੇ ਦੱਸੇ।ਮੇਅਰ ਇਸ ਧਾਰਮਿਕ ਅਸਥਾਨ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਠਾਕੂਰ ਜੀ ਦੇ ਦੁਆਰ `ਤੇ ਨਤਮਸਤਕ ਹੋ ਕੇ ਦੁਰਗਿਆਣਾ ਕਮੇਟੀ ਵੱਲੋਂ ਛਪਵਾਏ ਗਏ ਕੈਲੰਡਰ ਨੂੰ ਰਲੀਜ਼ ਕੀਤਾ।ਮੇਅਰ ਨੇ ਇਸ ਸਮੇਂ ਕਿਹਾ ਕਿ ਚੇਤਰ ਵਿਕਰਮੀ ਸੰਮਤ ਦੇ ਦਿਨ ਨੂੰ ਪਵਿੱਤਰ ਦਿਨ ਮੰਨਿਆ ਜਾਂਦਾ ਹੈ ਕਿੳਕਿ ਇਸ ਦਿਨ ਬ੍ਰਹਮਾ ਜੀ ਦੁਆਰਾ ਸ੍ਰਿਸ਼ਟੀ ਰਚੀ ਗਈ ਸੀ ਅਤੇ ਆਰਿਆ ਸਮਾਜ ਦੀ ਸਥਾਪਨਾ ਹੋਈ ਸੀ।ਉਨਾਂ ਨੇ ਇਸ ਦਿਹਾੜੇ ਦੀਆਂ ਸਮੁੱਚੇ ਭਾਰਤ ਵਾਸੀਆਂ ਨੂੰ ਸੁ਼ੱਭ ਕਾਮਨਾਵਾਂ ਦਿੱਤੀਆਂ ਉਹਨਾਂ ਕਿਹਾ ਕਿ ਨਵ-ਵਰਸ਼ 2075 ਦੇ ਇਸ ਕੈਲੰਡਰ ਦੇ ਅਧਿਅਨ ਨਾਲ ਨਵੀਂ ਪੀੜੀ ਨੂੰ ਧਰਮ ਪ੍ਰਤੀ ਜਾਣਕਾਰੀ ਪ੍ਰਾਪਤ ਹੋਵੇਗੀ ਅਤੇ ਉਹਨਾਂ ਨੂੰ ਧਰਮ ਨਾਲ ਜੂੜੇ ਰਹਿਣ ਦੀ ਪ੍ਰੇਰਨਾ ਮਿਲਦੀ ਰਹੇਗੀ। ਇਸ ਅਵਸਰ ਤੇ ਪੁਲਿਸ ਬੈਂਡ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਆਯੋਜਨ ਵੀ ਕੀਤਾ ਗਿਆ।ਇਸ ਉਪਰੰਤ ਮੇਅਰ ਸ਼ਰਧਾ ਅਤੇ ਭਾਵਨਾ ਨਾਲ ਮਾਰਵਾੜੀ ਮੰਦਰ ਚੌਕ ਫੁਆਰਾ ਨਤਮਸਤਕ ਹੋਏ ਅਤੇ ਮੰਦਰ ਵਿਚ ਸਰਬਤ ਦੇ ਭਲੇ ਦੀ ਕਾਮਨਾ ਕੀਤੀ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media