ਬਠਿੰਡਾ, 6 ਅਗਸਤ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਸ਼ਹੀਦ ਮਤੀ ਦਾਸ ਨਗਰ ਵਿਖੇ ਸਮੂਹ ਨਗਰ ਨਿਵਾਸੀਆਂ ਧੀਆਂ- ਮੁਟਿਆਰਾਂ ਅਤੇ ਔਰਤਾਂ ਵਲੋਂ ਸਾਂਝੇ ਤੌਰ ‘ਤੇ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਕਈ ਦਿਨ ਲਗਾਤਾਰ ਮਨਾਇਆ ਗਿਆ। ਇਸ ਮੌਕੇ ਔਰਤ ਅਤੇ ਮੁਟਿਆਰਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਗਿੱਧਾ ਅਤੇ ਬੋਲੀਆਂ ਪਾ ਕੇ ਧਮਾਲ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ, ਲਵਲੀ, ਸਿਮਰਨ, ਬਲਜੀਤ ਕੌਰ, ਰਾਣੀ, ਦਿਲਜੀਤ ਕੌਰ, ਰਮਨਦੀਪ, ਅਮਨ ਤੋਂ ਇਲਾਵਾ ਬਜ਼ੁਰਗ ਔਰਤ ਨੇ ਵੀ ਭਾਗ ਲੈ ਕੇ ਖੂਬ ਰੌਣਕਾਂ ਲਾਈਆਂ।
Check Also
ਖ਼ਾਲਸਾ ਕਾਲਜ ਦੇ ਵਿਦਿਆਰਥੀ ਸ਼੍ਰੋਮਣੀ ਕਮੇਟੀ ਧਾਰਮਿਕ ਵਜ਼ੀਫਾ ਪ੍ਰੀਖਿਆਵਾਂ ’ਚ ਅੱਵਲ
ਜਗਮੀਤ ਸਿੰਘ ਤੇ ਮਨਜੀਤ ਕੌਰ ਦਾ ਭਾਰਤ ’ਚੋਂ ਪਹਿਲਾ ਅਤੇ ਹਰਪਾਲ ਸਿੰਘ ਦਾ ਤੀਜ਼ਾ ਸਥਾਨ …