ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਅਵਤਾਰ ਵਰ੍ਹੇ ਅਤੇ ਮਹਾਨ ਕਿਰਤੀ ਅਤੇ ਗੁਰੂ ਘਰ ਦੇ ਅਨਿੰਨ ਸੇਵਕ ਭਗਤ ਭਾਈ ਲਾਲੋ ਜੀ ਨੂੰ ਸਮਰਪਿਤ ਹੱਥ ਕਿਰਤੀਆਂ ਨੂੰ ਸਨਮਾਨ ਦੇਣ ਹਿੱਤ ਅਤੇ ਉਹਨਾਂ ਦੇ ਹੱਥੀਂ ਬਣਾਈਆਂ ਕਿਰਤਾਂ ਦੇ ਮੇਲੇ ਦਾ ਆਯੋਜਨ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ 30 ਜੁਲਾਈ ਤੋਂ 1 ਅਗਸਤ ਤੱਕ ਕੀਤਾ ਜਾ ਰਿਹਾ ਹੈ। ਸਿ ਮੇਲੇ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਅਤੇ ਦੇਸ਼ ਭਰ ਵਿੱਚ ਹੱਥੀਂ ਕਿਰਤਾਂ ਕਰਨ ਵਾਲੇ ਉਚ ਕੋਟੀ ਦੇ ਕਾਰੀਗਰ ਹਨ, ਜਿਨਾਂ ਦੇ ਵਡੇਰਿਆਂ ਨੇ ਇਸ ਖੇਤਰ `ਚ ਦੁਨੀਆਂ ਭਰ ਵਿਚ ਨਾਮਨਾ ਖਟਿਆ ਹੈ, ਪਰ ਆਧੁਨਿਕ ਮਸ਼ੀਨੀ ਯੁੱਗ ਕਰਕੇ ਅੱਜ ਦੇ ਸਮੇਂ ਇਹਨਾਂ ਦੀਆਂ ਬਣੀਆਂ ਹੱਥ ਕਿਰਤਾਂ ਨੂੰ ਨਾਂ ਤਾਂ ਸਮਾਜ ਅਤੇ ਨਾਂ ਹੀ ਸਰਕਾਰ ਵਲੋਂ ਕੋਈ ਉਤਸ਼ਾਹ ਮਿਲ ਰਿਹਾ ਹੈ। ਜਿਸ ਕਾਰਨ ਹੌਲੀ-ਹੌਲੀ ਕਲਾ ਦਾ ਇਹ ਵਡਮੁੱਲਾ ਖਜਾਨਾ ਅਲੋਪ ਹੁੰਦਾ ਜਾ ਰਿਹਾ ਹੈ।ਸਮੇਂ ਦੀ ਜਰੂਰਤ ਹੈ ਕਿ ਇਹਨਾਂ ਕਲਾਕਾਰਾਂ ਅਤੇ ਕਿਰਤੀਆਂ ਦੀਆਂ ਬਣਾਈਆਂ ਕਿਰਤਾਂ ਨੂੰ ਇਕ ਵਾਰੀ ਫਿਰ ਸਮਾਜ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਮਸ਼ੀਨੀ ਕਿਰਤਾਂ ਤੋਂ ਹੱਥ ਕਿਰਤਾਂ ਵੱਲ ਮੁੜ ਕੇ ਆਪਣੇ ਵਿਰਸੇ ਨੂੰ ਸਵਾਰਦੇ ਹੋਏ ਇਹਨਾਂ ਕਿਰਤੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ। 
ਡਾ. ਇੰਦਰਜੀਤ ਕੌਰ ਨੇ ਇਸ ਮੌਕੇ ਸਮੁੱਚੀ ਪ੍ਰੈਸ ਭਾਈਚਾਰੇ, ਸਮਾਜ ਸੇਵੀ ਸੰਸਥਾਵਾਂ ਅਤੇ ਕੇਂਦਰੀ ਅਤੇ ਸੂਬਾਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਸ ਖੇਤਰ ਵਿਚ ਸਮਾਜ ਨੂੰ ਜਾਗਰੂਕ ਕਰਨ ਵਿਚ ਆਪਣਾ ਯੋਗਦਾਨ ਪਾਓ।ਡਾ. ਇੰਦਰਜੀਤ ਕੌਰ ਨੇ ਪਿੱਤਲ ਦੇ ਭਾਂਡੇ ਬਣਾਉਣ ਵਾਲੇ, ਸੰਗਮਰਮਰ `ਤੇ ਮੀਨਾਕਾਰੀ ਕਰਨ ਵਾਲੇ, ਮਿੱਟੀ ਦੇ ਭਾਂਡੇ ਬਣਾਉਣ ਵਾਲੇ, ਕਪੜੇ ਉਪਰ ਕੱਢਾਈ, ਬਾਂਸ ਅਤੇ ਛਿੱਟੀਆਂ ਬਣਾਉਣ ਵਾਲੇ ਅਤੇ ਲੋਹੇ ਅਤੇ ਸਰਬਲੋਹ ਦੇ ਕਿਰਤੀਆਂ ਨਾਲ ਸਭ ਨੂੰ ਰੂਬਰੂ ਕਰਵਾਇਆ ਅਤੇ ਸਭ ਨੂੰ ਦੱਸਿਆ ਕਿ ਪਿੰਗਲਵਾੜੇ ਵਲੋਂ ਭਗਤ ਜੀ ਦੀ ਬਰਸੀ ਮੌਕੇ ਇਹਨਾਂ ਕਿਰਤੀਆਂ ਦਾ ਉਚੇਚਾ ਸਨਮਾਨ ਕਰਕੇ ਇਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਕਿ ਸਾਡੇ ਆਪਣੇ ਕਿਰਤੀ ਆਪਣੇ ਹੱਥੀਂ ਕਿਰਤਾਂ ਬਣਾ ਕੇ ਰੋਜ਼ਗਾਰ ਕਮਾ ਸਕਣ।
ਉਹਨਾਂ ਨੇ ਪਿੰਗਲਵਾੜੇ ਦੀ ਦਿਨੋਂ ਦਿਨ ਵੱਧ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਉਪ ਪ੍ਰਧਾਨ ਡਾ. ਜਗਦੀਪਕ ਸਿੰਘ, ਸਕੱਤਰ ਮੁਖਤਾਰ ਸਿੰਘ, ਮੈਂਬਰ ਰਾਜਬੀਰ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਯੋਗੇਸ਼ ਸੂਰੀ ਅਤੇ ਜਨਰਲ ਮੈਨੇਜਰ ਤਿਲਕ ਰਾਜ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media