Friday, March 6, 2026

ਪੈਨਸ਼ਨਰਾਂ ਨੂੰ ਬਜ਼ਟ `ਚ ਨਾ ਮਿਲੀ ਕੋਈ ਰਾਹਤ, ਮਹਿੰਗਾਈ ਭੱਤਾ ਵੀ ਰਹੇਗਾ ਬੰਦ ਖੂੰਡਾ-ਖੁੰਡੀ ਅੜਾ ਕੇ ਕਰਨਗੇ ਗੁੱਸੇ ਦਾ ਇਜ਼ਹਾਰ

Prem Sagar Sharmaਸਮਰਾਲਾ, 26 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਜਥੇਬੰਦੀ ਜੋ ਕਿ ਸਾਢੇ ਤਿੰਨ ਲੱਖ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਅਤੇ ਨੀਮ ਸਰਕਾਰੀ ਪੈਨਸ਼ਨਰਾਂ ਦੀ ਅਗਵਾਈ ਕਰ ਰਹੀ ਹੈ, ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ।ਬਜ਼ਟ ਵਿੱਚ ਮਹਿੰਗਾਈ ਭੱਤਾ ਨਾ ਦੇਣ ਅਤੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਦਾ ਜਨਾਜ਼ਾ ਕੱਢਕੇ ਦਫ਼ਨਾ ਦਿੱਤਾ ਗਿਆ ਹੈ।ਏਥੋਂ ਤੱਕ ਕਿ ਮੈਡੀਕਲ ਬਿਲਾਂ ਦੀ ਅਦਾਇਗੀ ਵੀ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਅਤੇ ਅੰਤਰਮ ਰਾਹਤ ਮਿਲਣ ਦੀ ਸੰਭਾਵਨਾ ਖਤਮ ਕਰ ਦਿੱਤੀ ਗਈ ਹੈ।  ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਆਗੂਆਂ ਨੇ ਖੂੰਡਾ-ਖੂੰਡੀ ਅੜਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰਨ ਦਾ ਫਾਰਮੂਲਾ ਵਰਤਣ ਦਾ ਫੈਸਲਾ ਆਪਸ ਵਿੱਚ ਸਲਾਹ ਮਸ਼ਵਰੇ ਉਪਰੰਤ ਕੀਤਾ ਹੈ।ਜਦੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਸਮੇਤ ਸਾਰੇ ਮੰਤਰੀ ਕਿਸੇ ਥਾਂ ਦੌਰੇ ਤੇ ਆਉਣਗੇ ਤਾਂ ਪੈਨਸ਼ਨਰਜ਼ ਅੱਗੇ ਹੋ ਕੇ ਖੂੰਡੇ-ਖੂੰਡੀਆਂ ਅੜਾ ਕੇ ਰਸਤਾ ਰੋਕ ਕੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮਜ਼ਬੂਰ ਕਰਨਗੇ।ਇਹੋ ਫਾਰਮੂਲਾ ਅਪਣਾ ਕੇ ਬਜ਼ੁੱਰਗ ਡਿਓਢੀ ਵਿੱਚ ਮੰਜਾ ਡਾਹ ਕੇ ਖੂੰਡਾ ਅੜਾ ਕੇ ਆਪਣੇ ਪਰਿਵਾਰਕ ਮੈਂਬਰਾਂ ਕੋਲੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਵਾਇਆ ਕਰਦੇ ਸਨ।ਜਥੇਬੰਦੀ ਦੇ ਚਾਰੇ ਕਨਵੀਨਰਾਂ ਪੇ੍ਰਮ ਸਾਗਰ ਸ਼ਰਮਾ, ਮਹਿੰਦਰ ਸਿੰਘ ਪਰਵਾਨਾ, ਮਹਿੰਦਰ ਸਿੰਘ ਫਿਰੋਜਪੁਰ ਅਤੇ ਕੇਵਲ ਸਿੰਘ ਕਪੂਰਥਲਾ ਨੇ ਨਾਰਾਜ਼ਗੀ ਭਰੇ ਸ਼ਬਦਾਂ ਵਿੱਚ ਆਖਿਆ ਕਿ ਕੈਪਟਨ ਸਰਕਾਰ ਨੇ ਅਜੇ ਤੱਕ ਉਪਰੋਕਤ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਜਥੇਬੰਦੀ ਨੂੰ ਸੱਦਾ ਪੱਤਰ ਵੀ ਨਹੀਂ ਭੇਜਿਆ ਹਾਲਾਂਕਿ 22 ਮਾਰਚ ਨੂੰ ਮੁਹਾਲੀ ਦੇ 6 ਫੇਸ ਵਿਖੇ ਪੰਜਾਬ ਭਰ ਤੋਂ ਰੋਸ ਰੈਲੀ ਵਿੱਚ ਪੁੱਜੇ ਹਜ਼ਾਰਾਂ ਪੈਨਸ਼ਨਰਾਂ ਨੇ ਰੈਲੀ ਉਪਰੰਤ ਮੁੱਖ ਸੜਕ ਲੁਧਿਆਣਾ, ਚੰਡੀਗੜ੍ਹ ਵਿੱਚ ਧਰਨਾ ਲਾ ਕੇ ਆਪਣਾ ਰੋਸ/ਮੰਗ ਪੱਤਰ/ ਮਾਨਯੋਗ ਮੁੱਖ ਮੰਤਰੀ ਦੇ ਓ.ਐਸ.ਡੀ ਸੰਦੀਪ ਸਿੰਘ ਬਰਾੜ ਨੂੰ ਸੌਂਪਿਆ ਸੀ, ਜਿਨ੍ਹਾਂ ਨੇ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ। ਪ੍ਰੇਮ ਸਾਗਰ ਸ਼ਰਮਾ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇ ਸਰਕਾਰ ਨੇ ਅੜੀਅਲ ਵਤੀਰਾ ਵਰਤਣਾ ਜਾਰੀ ਰੱਖਿਆ ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply