ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਨਵੇਂ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਗੁਰੁ ਸਾਹਿਬ ਦਾ ਓਟ ਆਸਰਾ ਲੈਦਿਂਆਂ ਆਪਣਾ ਨਵਾਂ ਅਹੁੱਦਾ ਸੰਭਾਲਿਆ।ਗੁਰੁ ਘਰ ਨਾਲ ਜੁੜੇ ਹੋਏ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਬਹੁਤ ਹੀ ਸੁਲਝੇ, ਸੂਝਵਾਨ ਤੇ ਧਾਰਮਿਕ ਸ਼ਖਸੀਅਤ ਹਨ, ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵਯੈ ਪੜਣ ਦੀ ਸੇਵਾ ਨਿਭਾ ਰਹੇ ਹਨ। ਪ੍ਰਧਾਨ ਡਾ: ਸੰਤੋਖ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ ਤੇ ਹੋਰਨਾਂ ਮੈਂਬਰਾਂ ਵਲੋਂ ਉਹਨਾਂ ਨੂੰ ਨਵੀਆਂ ਜਿੰਮਵਾਰੀਆਂ ਸੋਂਪਦਿਆਂ ਆਸ ਕੀਤੀ ਗਈ ਕਿ ਚੀਫ ਖਾਲਸਾ ਦੀਵਾਨ ਵਲੋਂ ਧਰਮ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਬੱਚਿਆਂ ਵਿਚ ਪਤਿਤਪੁਣੇ ਨੂੰ ਰੋਕਣ ਲਈ ਕੀਤੇ ਕਾਰਜਾਂ ਵਿਚ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦਾ ਅਹਿਮ ਯੋਗਦਾਨ ਰਹੇਗਾ। 
ਇਸ ਮੋੌਕੇ ਸੁਰਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਸਿੱਖੀ ਤੇ ਸਿਖਿਆ ਦੇ ਪਸਾਰ ਲਈ ਕੀਤੀ ਗਈ ਸੀ ਤੇ ਉਹਨਾਂ ਵਲੋਂ ਅਪਣੀ ਟੀਮ ਦੇ ਸਹਿਯੋਗ ਨਾਲ ਚੀਫ ਖਾਲਸਾ ਦੀਵਾਨ ਦੇ ਮੋਢੀਆਂ ਦੇ ਸੁਪਨਿਆਂ ਨੂੰ ਪੂਰੇ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਹਨਾਂ ਆਰਥਿਕ ਪਖੋਂ ਕਮਜੋਰ ਤੇ ਮਾਪਿਆਂ ਤੋਂ ਵਾਂਝੇ ਵਿਦਿਆਰਥੀਆਂ ਦੀ ਪੜਾਈ ਲਈ ਲੋੜੀਂਦੇ ਭਲਾਈ ਕਾਰਜ ਕੀਤੇ ਜਾਣ ਦੀ ਵੀ ਗੱਲ ਕਹੀ।ਪ੍ਰਧਾਨ ਡਾ: ਸੰਤੋਖ ਸਿੰਘ ਨੇ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬ ਤੇ ਗੁਰੂਆਂ ਦੇ ਇਤਿਹਾਸ ਬਾਰੇ ਤੇ ਸਿੱਖ ਸ਼ਹਾਦਤਾਂ ਬਾਰੇ ਜਾਣੁ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਸਿੱਖ ਪਨੀਰੀ ਅਪਣੇ ਅਮੀਰ ਵਿਰਸੇ ਤੋਂ ਦੂਰ ਨਾ ਜਾ ਸਕੇ।ਸਥਾਨਕ ਪ੍ਰਧਾਨ ਨਿਰਮਲ ਸਿੰਘ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਬਚਿਆਂ ਦੇ ਬੁਨਿਆਦੀ ਵਿਕਾਸ ਲਈ ਮੈਰਿਟ ਦੇ ਅਧਾਰ ਤੇ ਕੁਸ਼ਲ ਯੋਗ ਅਧਿਆਪਕਾਂ ਦੀ ਚੋਣ ਤੇ ਜੋਰ ਦਿੱਤਾ ।
ਇਸ ਮੋਕੇ ਸਵਿੰਦਰ ਸਿੰਘ ਕੱਥੁਨੰਗਲ, ਰਾਜਮੋਹਿੰਦਰ ਸਿੰਘ ਮਜੀਠਾ, ਸੰਤੋਖ ਸਿੰਘ ਸੇਠੀ, ਸ: ਰਜਿੰਦਰ ਸਿੰਘ ਮਰਵਾਹਾ, ਹਰੀ ਸਿੰਘ, ਗੁਰਦੀਪ ਸਿੰਘ ਭਾਟੀਆ, ਡਾ: ਤਰਵਿੰਦਰ ਸਿੰਘ ਚਾਹਲ, ਡਾ: ਐਸ ਐਸ ਵਾਲੀਆ, ਕੁਲਜੀਤ ਸਿੰਘ ਸਾਹਨੀ, ਡਾ: ਧਰਮਵੀਰ ਸਿੰਘ ਹਾਜਰ ਸਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media