ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਵੱਖ-ਵੱਖ ਸਿੱਖ ਰਹਿਤ ਮਰਿਯਾਦਾ ’ਤੇ ਇਕ ਵਿਸ਼ੇਸ਼ ਭਾਸ਼ਣ ਅੱਜ ਖਾਲਸਾ ਕਾਲਜ ਦੇ
ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ, ਜਿਸ ’ਚ ਪ੍ਰਸਿੱਧ ਸਿੱਖ ਇਤਿਹਾਸਕਾਰ, ਗੁਰਿੰਦਰ ਸਿੰਘ ਮਾਨ, ਡਾਇਰੈਕਟਰ, ਸਿੱਖ ਮਿਊਜ਼ੀਅਮ ਇਨੀਸ਼ੀਏਟਿਵ ਨੇ ਸਿੱਖ ਇਤਿਹਾਸ ਦੇ ਅਹਿਮ ਸਮੇਂ ਸਬੰਧੀ ਵਿਸ਼ੇਸ਼ ਚਾਨਣਾ ਪਾਇਆ।ਉਨ੍ਹਾਂ ਆਪਣੇ ਭਾਸ਼ਣ ’ਚ ਸੰਨ 1845-1846 ਅਤੇ 1848-1849 ’ਚ ਐਂਗਲੋ ਸਿੱਖ ਯੁੱਧਾਂ ਪਿੱਛੋਂ ਈਸਟ ਇੰਡੀਆ ਕੰਪਨੀ ਅਤੇ 1849 ’ਚ ਪੰਜਾਬ ਦਾ ਕਬਜ਼ਾ ਕਰਨ ਵਾਲੇ ਵੱਖ-ਵੱਖ ਸਿੱਖ ਯਾਦਗਾਰਾਂ ਬਾਰੇ ਗੱਲ ਕੀਤੀ।
ਪ੍ਰੋਗਰਾਮ ਦੌਰਾਨ ਸ੍ਰੀ ਮਾਨ ਨੇ ਕਿਹਾ ਕਿ ਸਿੱਖ ਮਿਊਜ਼ੀਅਮ ਇਨੀਸ਼ੀਏਟਿਵ ਦੇ ਤਹਿਤ ਉਨ੍ਹਾਂ ਨੇ ਖੋਜ ਪ੍ਰੋਜੈਕਟ ਦੇ ਹਿੱਸੇ ਵਜੋਂ ਖਰੜਿਆਂ, ਹਥਿਆਰਾਂ, ਸ਼ੀਸ਼ਾ ਅਤੇ ਹੋਰ ਕਈ ਚੀਜ਼ਾਂ ਜਿਨ੍ਹਾਂ ’ਚ ਸਿੱਖ ਇਤਿਹਾਸ ਦੇ ਕਲਪਨਾਪਣ ਦੇ ਅਣਛੂਹੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਬਾਰੇ ਖੋਜ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਨਵੀਆਂ ਤਕਨੀਕਾਂ ਸਿੱਖ ਇਤਿਹਾਸ ਅਤੇ ਵਿਰਾਸਤ ਦੀ ਸੰਭਾਲ ਕਰ ਸਕਦੀਆਂ ਹਨ ਅਤੇ ਪੰਜਾਬ ਦੇ ਬ੍ਰਿਟਿਸ਼ ਯੁੱਗ ਬਾਰੇ ਹੋਰ ਖੋਜ ਕਰਨ ਦੀ ਜਰੂਰਤ ਹੈ। ਉਨ੍ਹਾਂ ਸਿੱਖ ਇਤਿਹਾਸ ਨੂੰ ਬਹੁਤ ਮਹੱਤਵਪੂਰਨ ਸਮਝਿਆ ਗਿਆ ਜਿਸ ’ਚ ਅਜਾਇਬ-ਘਰ, ਜੰਗੀ ਯਾਦਗਾਰਾਂ ਅਤੇ ਸਿੱਖ ਸੈਨਿਕਾਂ ਬਾਰੇ ਚਰਚਾ ਕੀਤੀ ਗਈ ਸੀ।
ਯੂ.ਕੇ ਦੀ ਵਿਸ਼ਵ ਪੱਧਰੀ ਸ਼ਖਸੀਅਤ ਨੇ ਖ਼ਾਲਸਾ ਕਾਲਜ ਦੀ ਅਦਭੁੱਤ ਇਮਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਲਈ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਲਈ ਵਚਨਬਧ ਹਨ।ਇਸ ਮੌਕੇ ਸੁਖਦੇਵ ਸਿੰਘ ਸੰਧਵਾਲੀਆ, ਡਾ. ਕੁਲਦੀਪ ਸਿੰਘ ਢਿਲੋਂ, ਪੰਜਾਬੀ ਵਿਭਾਗ ਦੇ ਡਾ. ਹੀਰਾ ਸਿੰਘ, ਯੂ.ਕੇ ਤੋਂ ਅਮਰਦੀਪ ਸਿੰਘ, ਡਾ. ਰਮਨਦੀਪ ਸਿੰਘ ਬਠਿੰਡਾ ਅਤੇ ਫੈਕਲਟੀ ਮੈਂਬਰ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media