ਮਲੋਟ, 31 ਮਾਰਚ (ਪੰਜਾਬ ਪੋਸਟ – ਵਿਜੇ ਗਰਗ) – ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਨੇ ਆਪਣੇ ਸਕੂਲ ਦਾ ਛੇਵੀ ਤੋ ਨੌਵੀਂ ਤੱਕ ਦਾ ਸਲਾਨਾ ਨਤੀਜਾ ਵਿਦਿਆਰਥਣਾ ਅਤੇ ਉਹਨਾ ਦੇ ਮਾਤਾ ਪਿਤਾ ਦੀ ਹਾਜਰੀ ਵਿੱਚ ਐਲਾਨ ਕੀਤਾ ਗਿਆ।ਇਸ ਮੌਕੇ ਇੱਕ ਸਾਦਾ ਸਮਾਗਮ ਕੀਤਾ ਗਿਆ।ਜਿਸ ਵਿਚ ਹਰੀਭਜਨ ਪ੍ਰਿਯਾਦਰਸ਼ੀ ਲੈਕਚਰਾਰ ਹਿੰਦੀ ਵਿਸ਼ੇਸ਼ ਤੌਰ ਤੇ ਪਹੁੰਚੇ।ਉਹਨਾ ਬਚਿਆ ਨੂੰ ਸਖਤ ਮਿਹਨਤ ਕਰਨ ਅਤੇ ਪਹਿਲੀਆਂ ਪਜ਼ੀਸ਼ਨਾਂ ਪ੍ਰਾਪਤ ਕਰਨ ਦੀ ਪਰਨਾ ਦਿੱਤੀ।ਜਸਵਿੰਦਰ ਸਿੰਘ ਡੀ.ਪੀ.ਈ ਨੇ ਬੋਲਦੇ ਹੋਏ ਕਿਹਾ ਜਿਹੜੇ ਵਿਦਿਆਰਥੀ ਅਸਫਲ ਹੋਏ ਹਨ, ਉਹ ਉਹਨਾਂ ਕਮੀਆਾਂ ਦੀ ਪੜਤਾਲ ਕਰਨ ਜਿੰਨਾਂ ਕਰਕੇ ਅਸਫਲ ਹੋਏ ਹਨ ਅਤੇ ਉਹਨਾਂ ਕਮੀਆਂ ਨੂੰ ਦੂਰ ਕਰਕੇ ਸਖਤ ਮਿਹਨਤ ਕਰਨ ਤਾ ਸਫਲਤਾ ਜਰੂਰ ਮਿਲੇਗੀ।ਜਿਹੜੇ ਵਿਦਿਆਰਥੀ ਫਸਟ, ਸੈਕਿੰਡ ਆਏ ਉਹਨਾ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚ ਛੇਵੀ-ਏ ਵਿਚੋਂ ਵਰਲੀਨ ਕੌਰ ਅਤੇ ਦਿਵਿਆ, ਛੇਵੀ ਵਿਚੋਂ ਹਰਪੀਤ ਅਤੇ ਤਾਨੀਆ ਛੇਵੀਂ-ਸੀ ਵਿਚੋ ਕੋਮਲਪ੍ਰੀਤ ਅਤੇ ਸਾਨੀਆ ਸੱਤਵੀ-ਏ ਵਿਚੋਂ ਉਮਾ ਰਾਣੀ ਅਤੇ ਸੁਪਰਿਆ, ਸੱਤਵੀਂ-ਬੀ ਵਿਚੋ ਮਨੀਸ਼ਾ ਅਤੇ ਕਾਜਲ, ਸੱਤਵੀਂ-ਸੀ ਵਿਚੋ ਰੌਸ਼ਨੀ ਅਤੇ ਭਵਾਨੀ, ਅੱਠਵੀ-ਏ ਵਿਚੋ ਰਾਜਵਿੰਦਰ ਕੌਰ ਅਤੇ ਮੁਸਕਾਨ, ਅੱਠਵੀਂ-ਬੀ ਵਿਚੋ ਸ਼ੁਭਪੀਤ ਅਤੇ ਰਾਜਵੀਰ, ਅੱਠਵੀਂ-ਸੀ ਵਿਚੋਂ ਵੰਸ਼ਿਕਾ ਅਤੇ ਮੁਸਕਾਨ, ਨੌਵੀ-ਏ ਪ੍ਦੀਪ ਕੌਰ ਤੇ ਸਿਮਰਜੀਤ ਕੌਰ, ਨੌਵੀਂ-ਬੀ ਵਿਚੋਂ ਨਸੀਬ ਕੌਰ ਅਤੇ ਕਿਰਨਬਾਲਾ, ਨੌਵੀ-ਸੀ ਵਿਚੋਂ ਮਧੂ ਰਾਣੀ ਅਤੇ ਪ੍ਭਜੋਤ ਕੌਰ, ਗਿਆਰਵੀਂ ਸਾਇੰਸ ਗਰੁੱਪ ਵਿਚੋਂ ਆਂਚਲ ਰਾਣੀ ਅਤੇ ਜਸ਼ਨਪੀਤ ਕੌਰ, ਗਿਆਰਵੀਂ ਕਮਰਸ ਗਰੁੱਪ ਵਿਚੋਂ ਮੋਨਿਕਾ ਰਾਣੀ ਅਤੇ ਰੇਖਾ ਰਾਣੀ, ਗਿਆਰਵੀਂ ਆਰਟਸ ਗਰੁੱਪ ਪੂਜਾ ਰਾਣੀ, ਅੰਸ਼ਿਕਾ ਰਾਣੀ, ਸ਼ਾਲੂ ਰਾਣੀ, ਕੋਮਲ ਰਾਣੀ, ਸੁਮਨ ਕੁਮਾਰੀ। ਇਸ ਮੌਕੇ ਪਿ੍ੰਸੀਪਲ ਵਿਜੈ ਗਰਗ ਨੇ ਮੁੱਖ ਮਹਿਮਾਨ ਨੂੰ `ਜੀ ਆਇਆ` ਆਖਿਆ ਅਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆ ਵਿਦਿਆਰਥਣਾ ਨੂੰ ਵਧਾਈ ਦਿੱਤੀ ਆਏ ਹੋਏ ਮਾਤਾ ਪਿਤਾ ਨੂੰ ਜੀ ਆਇਆ ਆਖਿਆ।ਇਸ ਮੌਕੇ ਅਮਰਜੀਤ ਸਿੰਘ ਲੈਕਚਰਾਰ ਤੋ ਇਲਾਵਾ ਸਕੂਲ ਦਾ ਸਾਰਾ ਸਟਾਫ ਹਾਜਰ ਸੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media