ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪਸੋਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਐਸਕਾਰਟਸ ਕੰਪਨੀ ਵੱਲੋਂ ਫਾਰਮਟਰੈਕ
ਟਰੈਕਟਰ ਭੇਟ ਕੀਤਾ ਗਿਆ, ਜਿਸ ਦੀਆਂ ਚਾਬੀਆਂ ਕੰਪਨੀ ਦੇ ਸੀ.ਈ.ਓ. ਸ੍ਰੀ ਸ਼ੇਨੂ ਅਗਰਵਾਲ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੂੰ ਸੌਂਪੀਆਂ।ਕੰਪਨੀ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਏ ਅਤੇ ਕੰਪਨੀ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ।ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਹੋਰਾਂ ਨੇ ਟਰੈਕਟਰ ਭੇਟ ਕਰਨ ਪਹੁੰਚੇ ਅਧਿਕਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ, ਸ੍ਰੀ ਹਰਿਮੰਦਰ ਸਾਹਿਬ ਸੁਨਹਿਰੀ ਮਾਡਲ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਸਵੀਰਾਂ ਦੇ ਕੇ ਸਨਾਮਨਿਤ ਕੀਤਾ।
ਇਸ ਦੌਰਾਨ ਕੰਪਨੀ ਦੇ ਸੀ.ਈ.ਓ ਸ਼ੇਨੂ ਅਗਰਵਾਲ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੌਰਾਨ ਕੰਪਨੀ ਨੇ ਕਾਮਯਾਬੀ ਨਾਲ ਟੀਚਾ ਪੂਰਾ ਕੀਤਾ ਹੈ ਅਤੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਅੱਜ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਟਰੈਕਟਰ ਭੇਟ ਕਰਕੇ ਕੀਤੀ ਗਈ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਵਿੱਤੀ ਸਾਲ ਵਿਚ ਵੀ ਕੰਪਨੀ ਕਾਮਯਾਬੀ ਨਾਲ ਅੱਗੇ ਵਧੇਗੀ।
ਇਸ ਮੌਕੇ ਐਸਕਾਰਟਸ ਕੰਪਨੀ ਤੋਂ ਨੀਰਜ ਮਹਿਰਾ ਸੇਲਜ ਚੀਫ, ਵੀ. ੇ ਪੁਰੀ ਪਲੈਨਿੰਗ ਹੈੱ, ਸੰਜੀਵ ਮੋਹਨ ਸੇਲਜ ਚੀਫ, ਸੰਜੀਵ ਬਜਾਜ ਸਰਵਿਸ ਹੈੱ, ਜਨੀਸ਼ ਅਗਰਵਾਲ, ਅਸ਼ੋਕ ਗੁਪਤਾ ਮੈਨੂਫੈਕਚਰਿੰਗ ਹੈਡ, ਅਮਨਦੀਪ ਸਿੰਘ ਭਾਟੀਆ ਗਰੁੱਪ ਹੈਡ, ਬਲਜਿੰਦਰ ਸਿੰਘ ਰਾਣਾ ਸੇਲਜ ਚੀਫ, ਧੀਰਜ ਤਿਵਾੜੀ ਹੈਡ ਡੀਲਰ ਡਿਵੈਲਪਮੈਂਟ, ਹਰਪ੍ਰੀਤ ਸਿੰਘ ਸਰਨ ਡਿਪਟੀ ਸੇਲਜ ਚੀਫ, ਵਿਵੇਕ ਮਲਿਕ ਡਿਪਟੀ ਸੇਲਜ ਚੀਫ, ਪ੍ਰਕਾਸ਼ ਵੋਹਰਾ ਬ੍ਰੈਂਡ ਹੈਡ, ਨਿਤਿਸ਼ ਸਚਾਨ ਡਿਪਟੀ ਸੇਲਜ ਹੈਡ, ਸ਼ਾਮ ਸੁੰਦਰ ਗੁਪਤਾ ਆਦਿ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media