ਧੂਰੀ, 3 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਇਰਾਕੀ ਅੱਤਵਾਦੀਆਂ ਹੱਥੋਂ ਇਰਾਕ ਦੇ ਮੈਸੂਰ ਸ਼ਹਿਰ ਵਿਖੇ ਮਾਰੇ ਗਏ 39 ਭਾਰਤੀਆਂ ਵਿੱਚ ਸ਼ਾਮਿਲ ਜ਼ਿਲਾ
ਸੰਗਰੂਰ ਦੇ ਧੂਰੀ ਨਿਵਾਸੀ ਮ੍ਰਿਤਕ ਪ੍ਰਿਤਪਾਲ ਸ਼ਰਮਾ ਦੀਆਂ ਅਸਥੀਆਂ ਅੱਜ ਧੂਰੀ ਵਿਖੇ ਉਹਨਾਂ ਦੇ ਪਰਿਵਾਰ ਪਾਸ ਪੁੱਜੀਆਂ।ਉਪਰੰਤ ਪਰਿਵਾਰ ਵਲੋਂ ਰਾਮ ਬਾਗ ਧੂਰੀ ਵਿਖੇ ਅੰਤਿਮ ਸਸਕਾਰ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਿਕ ਕੀਤਾ ਗਿਆ।ਮ੍ਰਿਤਕ ਪ੍ਰਿਤਪਾਲ ਸ਼ਰਮਾਂ ਦੇ ਸਪੁੱਤਰ ਨੀਰਜ ਸ਼ਰਮਾ ਵਲੋਂ ਆਪਣੇ ਪਿਤਾ ਨੂੰ ਚਿਖਾ ਵਿਖਾਈ ਗਈ।ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ, ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ, ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਐਸ.ਐਚ.ਓ ਸਿਟੀ ਰਾਜੇਸ਼ ਸਨੇਹੀ ਨੇ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਵਰਣਨਯੋਗ ਹੈ ਕਿ ਮ੍ਰਿਤਕ ਪ੍ਰਿਤਪਾਲ ਸ਼ਰਮਾਂ ਦੀਆਂ ਅਸਥੀਆਂ ਬੀਤੀ ਰਾਤ ਦੇਰੀ ਨਾਲ ਪਹੁੰਚਣ ਕਾਰਨ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਵਿਖੇ ਰੱਖੀਆਂ ਗਈਆਂ ਸਨ ਅਤੇ ਅੱਜ ਸਵੇਰੇੇ ਧੂਰੀ ਲਿਆਂਦੀਆਂ ਗਈਆਂ ਸਨ।ਇਸ ਮੌਕੇ ਸਮਾਜਸੇਵੀ ਮਹਾਸ਼ਾ ਪ੍ਰਤਿਗਿਆ ਪਾਲ, ਪਵਨ ਵਰਮਾਂ, ਅੱਛਰਾ ਸਿੰਘ ਭਲਵਾਨ, ਗੁਰਜੀਤ ਸਿੰਘ ਤਹਿਸੀਲਦਾਰ, ਨਰੇਸ਼ ਕੁਮਾਰ ਮੰਗੀ, ਪਵਨ ਸ਼ਰਮਾ ਟ੍ਰੈਫਿਕ ਇੰਚਾਰਜ ਅਤੇ ਅਜੈ ਪਰੋਚਾ ਕੌਂਸਲਰ ਆਦਿ ਨੇ ਵੀ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media