ਪਠਾਨਕੋਟ, 3 ਅਪ੍ਰੈਲ (ਪੰਜਾਬ ਪਸੋਟ ਬਿਊਰੋ) – ਕਾਰਜਕਾਰੀ ਇੰਜੀਨੀਅਰ/ਜਿਲਾ ਸੈਨੀਟੇਸਨ ਅਫ਼ਸਰ ਅਨੁਜ ਸ਼ਰਮਾ ਦੀ ਪ੍ਰਧਾਨਗੀ ਹੇਠ ਜਿਲਾ ਪਠਾਨਕੋਟ ਸਵਛ ਭਾਰਤ ਗ੍ਰਾਮੀਨ ਅਧੀਨ ਚਲ ਰਹੇ ਪਖਾਨਿਆਂ ਦੀ ਉਸਾਰੀ ਦੀ ਪ੍ਰਗਤੀ ਵਿੱਚ ਤੇਜੀ ਲਿਆਉਣ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਇਕ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਇੰਜ: ਜਸਬੀਰ ਸਿੰਘ, ਇੰਜ: ਰਜਿੰਦਰ ਕੁਮਾਰ, ਇੰਜ: ਸਾਹਿਲ ਸੈਣੀ, ਇੰਜ: ਰੋਹਿਤ ਰਾਣਾ ਸਮੂਹ ਜੇ.ਈ, ਬਲਾਕ ਕੁਆਰਡੀਨੇਟਰ ਅਤੇ ਡੀ.ਐਲ.ਸੀ ਮਨਿੰਦਰ ਕੋਰ ਹਾਜ਼ਰ ਸਨ।
ਸੈਨੀਟੇਸਨ ਅਫ਼ਸਰ ਅਨੁਜ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪਠਾਨਕੋਟ ਅਧੀਨ ਆਉਂਦੇ ਪਿੰਡਾਂ ਵਿੱਚ ਬਕਾਇਆ ਰਹਿੰਦੇ ਪਖਾਨਿਆਂ ਨੂੰ ਮਿਤੀ 30 ਅਪ੍ਰੈਲ 2018 ਤੱਕ ਸ਼ੁਰੂ ਕਰਕੇ 15 ਜੂਨ 2018 ਤੱਕ ਮੁਕੰਮਲ ਕਰ ਲਿਆ ਜਾਵੇ।ਉਨ੍ਹਾਂ ਐਕਸ ਸਰਵਿਸਮੈਨ, ਮੋਟੀਵੇਟਰ, ਮਾਸਟਰ ਮੋਟੀਵੇਟਰਜ ਨੂੰ ਵਿਸ਼ੇਸ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੀ ਇਸ ਪਾਲਿਸੀ ਨੂੰ ਪਿੰਡਾਂ ਵਿੱਚ ਘਰ-ਘਰ ਜਾ ਕੇ ਜਾਣੂ ਕਰਵਾਇਆ ਜਾਵੇ, ਤਾਂ ਜੋ ਕੋਈ ਵੀ ਲਾਭਪਾਤਰੀ ਇਸ ਸਕੀਮ ਤੋ ਵਾਂਝਾ ਨਾ ਰਹਿ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਦੇ ਅਨੁਸਾਰ ਕੋਈ ਲਾਭਪਾਤਰੀ ਆਪਣਾ ਪਖਾਨਾ ਸੁਰੂ ਜਾਂ ਮੁਕੰਮਲ ਨਹੀਂ ਕਰਦਾ ਤਾਂ ਉਸ ਨੂੰ ਵਿੱਤੀ ਲਾਭ ਨਹੀ ਦਿੱਤਾ ਜਾਵੇਗਾ, ਇਸ ਦੀ ਜਿਮੇਵਾਰੀ ਲਾਭਪਾਤਰੀ ਦੀ ਆਪਣੀ ਹੋਵੇਗੀ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪਿੰਡਾਂ ਵਿੱਚ ਬੈਨਰਜ਼, ਪੋਸਟਰ ਲਗਾਏ ਜਾ ਰਹੇ ਹਨ, ਮੁਨਿਆਦੀ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਟੋ ਵੀ ਚਲਾਏ ਜਾ ਰਹੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media