ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਲਈ ‘ਵਹਿੰਗੀ’ ਸਿਰਲੇਖ ਹੇਠ ਨੁੱਕੜ ਸ਼ੈਲੀ ’ਚ ਇਕ ਵਿਸ਼ੇਸ਼ ਨਾਟਕ ਦੀ ਪੇਸ਼ਕਾਰੀ ਕੀਤੀ ਗਈ।ਇਸ ਵਿਸ਼ੇਸ਼ ਮੌਕੇ ਦੀ ਆਰੰਭਤਾ ’ਤੇ ਕਾਲਜ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਨੇ ਜਿੱਥੇ ‘ਰੈਡ ਆਰਟਸ ਪੰਜਾਬ’ ਰੰਗਮੰਚ ਸੰਸਥਾ ਤੋਂ ਆਏ ਹੋਏ ਕਲਾਕਾਰਾਂ ਦੀਪਕ ਮਿਆਜ਼, ਜਿਗਰਪ੍ਰੀਤ ਅਤੇ ਧਰਮਿੰਦਰ ਨੂੰ ਜੀ ਆਇਆ ਕਿਹਾ, ਉਥੇ ਨਾਲ ਹੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਕਿ ਕਿਵੇਂ ਰੰਗਮੰਚ ਮਨੁੱਖੀ ਜੀਵਨ ਦੇ ਦਰਪਣ ਦਾ ਕੰਮ ਕਰਦਾ ਹੈ।
‘ਰੈਡ ਆਰਟਸ ਪੰਜਾਬ’ ਦੇ ਰੰਗਕਰਮੀਆਂ ਨੇ ਆਪਣੇ ਨਾਟਕ ਰਾਹੀਂ ਵਿਦਿਆਰਥੀ ਅਧਿਆਪਕ ਰਿਸ਼ਤਾ, ਵਿਦਿਆ ਦਾ ਵਪਾਰੀਕਰਨ, ਵਰਤਮਾਨ ਭ੍ਰਿਸ਼ਟਤੰਤਰ, ਬੇਰੁਜ਼ਗਾਰੀ ਅਤੇ ਡੁੱਬਦੀ ਕਿਰਸਾਨੀ ਨੂੰ ਆਧਾਰ ਬਣਾਕੇ ਵਿਦਿਆਰਥੀਆਂ ਨੂੰ ਆਪਣਾ ਸੁਨੇਹਾ ਦੇਣ ਦਾ ਯਤਨ ਕੀਤਾ।ਕਾਲਜ ਵਿਦਿਆਰਥੀਆਂ ਨੇ ਖੇਡੇ ਗਏ ਨਾਟਕ ’ਚ ਬਹੁਤ ਦਿਲਚਸਪੀ ਦਿਖਾਈ।ਇਸ ਮੌਕੇ ਬੋਲਦੇ ਹੋਏ ਕਾਲਜ ਐਨ.ਐਸ.ਐਸ ਵਿਭਾਗ ਦੇ ਇੰਚਾਰਜ਼ ਪ੍ਰੋ. ਰਣਪ੍ਰੀਤ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਵਿਦਿਆਰਥੀ-ਅਧਿਆਪਕ ਰਿਸ਼ਤਾ ਤਾਰ-ਤਾਰ ਹੋ ਰਿਹਾ ਹੈ ਅਤੇ ਗਲਤ ਦਿਸ਼ਾ ਵੱਲ ਜਾ ਰਹੇ ਵਿਦਿਆਰਥੀਆਂ ਨੂੰ ਰੰਗਮੰਚ ਰਾਹੀਂ ਵੱਖ-ਵੱਖ ਉਪਰਾਲੇ ਕਰਕੇ ਸਹੀ ਰਸਤੇ ਨਾਲ ਜੋੜਿਆ ਜਾ ਸਕਦਾ ਹੈ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media