ਧੂਰੀ, 9 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਟਰੱਸਟ ਦੀ ਸਰਪ੍ਰਸਤੀ ਹੇਠ ਪੰਜਾਬੀ ਸਾਹਿਤ ਸਭਾ (ਰਜਿ.) ਧੂਰੀ
ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾ. ਐਸ.ਤਰਸੇਮ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਮਿੱਤਰ ਸੈਨ ਮੀਤ, ਵਿਸ਼ੇਸ਼ ਮਹਿਮਾਨ ਕੇ.ਐਲ ਗਰਗ ਅਤੇ ਸ਼੍ਰੀਮਤੀ ਵੀਨਾ ਭੱਲਾ ਪ੍ਰਿੰਸੀਪਲ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਇੰਦਰਜੀਤ ਪਾਲ ਕੌਰ, ਸ਼੍ਰੀਮਤੀ ਜਸਮੀਤ ਕੌਰ ਅਤੇ ਕਰਮ ਸਿੰਘ ਜ਼ਖਮੀ ਸ਼ਾਮਲ ਹੋਏ।
ਉਪਰੰਤ ਲੋਕ ਸਾਹਿਤ ਮੰਚ (ਰਜਿ.) ਲੁਧਿਆਣਾ ਵਲੋਂ ਅਮਰ ਘੋਲੀਆ ਨੂੰ “ਰਾਮ ਲਾਲ ਪ੍ਰੇਮੀ ਯਾਦਗਾਰੀ ਐਵਾਰਡ”, ਕਾਕਾ ਰਣਧੀਰ ਸਿੰਘ ਪਰਦੇਸੀ ਅਤੇ ਪਰਦੇਸੀ ਪਰਿਵਾਰ ਵੱਲੋਂ ਗਜ਼ਲਗੋ ਗੁਰਦਿਆਲ ਰੋਸ਼ਨ ਨੂੰ “ਅਜੀਤ ਸਿੰਘ ਪਰਦੇਸੀ ਯਾਦਗਾਰੀ ਐਵਾਰਡ”, ਨਵਦੀਪ ਜਵੰਧਾ ਸਪੁੱਤਰੀ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ (ਭਸੌੜ) ਵਲੋਂ ਲੇਖਿਕਾ ਸੁਖਵਿੰਦਰ ਕੌਰ ਹਰਿਆਓ ਨੂੰ “ਹਰਮਿੰਦਰ ਕੌਰ ਜਵੰਧਾ ਯਾਦਗਾਰੀ ਐਵਾਰਡ”, ਸੁਦਰਸ਼ਨਾ ਗੋਇਲ ਯਾਦਗਾਰੀ ਟਰੱਸਟ ਵਲੋਂ ਪ੍ਰੋ. ਬੰਧਨਾ ਰਾਣੀ ਨੰੁ “ਸੁਦਰਸ਼ਨਾ ਗੋਇਲ ਯਾਦਗਾਰੀ ਐਵਾਰਡ” ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਨੂੰ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
ਹਾਜ਼ਰ ਕਵੀਆਂ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਪੇਸ਼ ਕੀਤੀਆਂ।ਜਿਸ ਵਿੱਚ ਗੁਰਦਿਆਲ ਰੋਸ਼ਨ, ਸੁਖਵਿੰਦਰ ਕੌਰ ਹਰਿਆਓ, ਅਮਰ ਘੋਲੀਆ, ਪ੍ਰੋ. ਬੰਧਨਾ ਰਾਣੀ, ਦਲਬਾਰ ਸਿੰਘ ਚੱਠੇ, ਵੀਰ ਰਣਜੀਤ ਸਿੰਘ, ਸਲੀਮ ਅਖਤਰ, ਜੀਵਨ ਬੜੀ, ਜਗਦੀਪ ਕੌਰ ਕਹੇਰੂ, ਸੰਜੇ ਲਹਿਰੀ, ਸੁਖਵਿੰਦਰ ਲੋਟੇ, ਕਰਮ ਸਿੰਘ ਜ਼ਖਮੀ, ਚਰਨਜੀਤ ਮੀਮਸਾ, ਗੁਰਜੰਟ ਮੀਮਸਾ, ਪਰਮਜੀਤ ਦਰਦੀ, ਡਾ. ਜਗਤਾਰ ਸਿੰਘ, ਅਸ਼ਵਨੀ, ਰਮੇਸ਼, ਸੁਰਿੰਦਰ ਸ਼ਰਮਾ ਮੈਨੇਜਰ, ਜਸਵੰਤ ਸਿੰਘ ਬਨਭੌਰੀ, ਸਤਪਾਲ ਪਰਾਸ਼ਰ, ਅਮਰਜੀਤ ਅਮਨ, ਬੰਤ ਸਿੰਘ ਸਾਰੋਂ ਅਤੇ ਨਰੰਜਣ ਸਿੰਘ ਦੋਹਲਾ ਨੇ ਭਾਗ ਲਿਆ। ਅੰਤ ਵਿੱਚ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਪਹੁੰਚੇ ਸਾਹਿਤਕਾਰ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
Check Also
ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …
Punjab Post Daily Online Newspaper & Print Media