ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਬਕਾ ਪੁਲੀਸ ਇੰਸਪੈਕਟਰ ਅਤੇ ਉਘੇ ਸਮਾਜ ਸੇਵਕ ਜਥੇਦਾਰ ਕਰਨੈਲ ਸਿੰਘ ਪਾਖਰਪੁਰਾ ਨਮਿਤ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ।ਜਿਸ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਭਾਰੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕਰਦਿਆਂ ਸਵ: ਜਥੇਦਾਰ ਕਰਨੈਲ ਸਿੰਘ ਨੂੰੂ ਭਾਵ ਭਿੰਨੀ ਸ਼ਰਧਾਂਜਲੀ ਦਿਤੀ।ਬੁਲਾਰਿਆਂ ਨੇ ਜਥੇ: ਕਰਨੈਲ ਸਿੰਘ ਪਾਖਰਪੁਰਾ ਦੀ ਪੰਥ ਪ੍ਰਸਤੀ, ਪੰਥ ਦੀ ਚੜ੍ਹਦੀ ਕਲਾ ਅਤੇ ਹਾਕੀ ਦੀ ਖੇਡ ਨੰੂ ਇਲਾਕੇ ਵਿੱਚ ਪ੍ਰਸਿੱਧ ਬਣਾਉਣ ਲਈ ਪਾਏ ਗਏ ਵਡਮੁੱਲੇ ਯੋਗਦਾਨ ਨੰੂ ਸਲਾਹਿਆ। ਸ਼ਰਧਾਂਜਲੀ ਦੇਣ ਵਾਲਿਆਂ ਵਿਚ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਭਗਵੰਤ ਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸੁਖਜਿੰਦਰ ਸਿੰਘ ਸੁੱਖ ਔਜਲਾ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ ਬਿਕਰਮ ਸਿੰਘ ਮਜੀਠੀਆ, ਡਾ: ਮਨਜੀਤ ਸਿੰਘ ਭੋਮਾ ਫੈਡਰੇਸ਼ਨ ਪ੍ਰਧਾਨ, ਵੱਸਣ ਸਿੰਘ ਜ਼ਫਰਵਾਲ ਯੁਨਾਈਟਿਡ ਅਕਾਲੀ ਦਲ, ਜਗਵਿੰਦਰ ਪਾਲ ਸਿੰਘ ਜਗਾ ਮਜੀਠਾ ਸਕੱਤਰ ਪੰਜਾਬ ਕਾਂਗਰਸ ਕਮੇਟੀ, ਅਮਰੀਕ ਸਿੰਘ ਨੰਗਲ, ਹਰਵਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ, ਪ੍ਰਗਟ ਸਿੰਘ ਚੋਗਾਵਾਂ ਆਮ ਆਦਮੀ ਪਾਰਟੀ, ਬਾਬਾ ਸਜਨ ਸਿੰਘ ਬਜੂਮਾਨ ਮੈਂਬਰ ਅੰਤ੍ਰਿੰਗ ਕਮੇਟੀ ਸ਼੍ਰੋਮਣੀ ਕਮੇਟੀ, ਸਵਰਨਜੀਤ ਸਿੰਘ ਕੁਰਾਲੀਆ, ਪਿ੍ਰੰ: ਬਲਜਿੰਦਰ ਸਿੰਘ, ਮਾਸਟਰ ਬਲਦੇਵ ਸਿੰਘ ਅਖੰਡ ਕੀਰਤਨੀ ਜਥਾ, ਪੋ੍ਰ: ਜਸਵੰਤ ਸਿੰਘ ਬਾਜ, ਗੁਰਦੇਵ ਸਿੰਘ ਚੀਤਾ, ਕਵਲਜੀਤ ਸਿੰਘ ਲਾਲੀ ਮੀਰਾਂ ਕੋਟ ਸਾਂਝੀ ਛਾਂ, ਸੰਦੀਪ ਸਿੰਘ ਵਾਹਲਾ, ਪ੍ਰੋ: ਸੁਖਦੇਵ ਸਿੰਘ ਡਾਇਰੈਕਟਰ ਸਪੋਰਟ ਯੂਨੀਵਰਸਿਟੀ, ਬਲਵਿੰਦਰ ਸਿੰਘ ਸ਼ੰਮੀ ਓਲੰਪੀਅਨ, ਹਰਚਰਨ ਸਿੰਘ ਓਲੰਪੀਅਨ, ਸੰਦੀਪ ਸਿੰਘ ਵਾਹਲਾ, ਗੁਰਮੀਤ ਸਿੰਘ ਸਹਿਣੇ ਵਾਲੀ, ਝਿਰਮਲ ਸਿੰਘ ਸਰਪੰਚ ਪਾਖਰਪੁਰਾ, ਮਦਨ ਗੋਪਾਲ, ਸਰਪੰਚ ਜਤਿੰਦਰ ਸਿੰਘ ਲਾਲੀ, ਬਾਵਾ ਸਿੰਘ ਮਰੜੀ, ਪਰਮਜੀਤ ਸਿੰਘ ਪੰਮਾ ਜੈਂਤੀਪੁਰ, ਲਖਵਿੰਦਰ ਸਿੰਘ ਢਿੱਲੋਂ, ਭਗਵੰਤ ਸਿੰਘ ਵਰਿਆਮ ਨੰਗਲ, ਸੋਨੂ ਮਾਹਲ ਅਜਨਾਲਾ, ਮਨਪ੍ਰੀਤ ਸਿੰਘ ਭਿਟੇਵਡ, ਬਾਬਾ ਹਰਮੀਤ ਸਿੰਘ ਚੌਧਰ ਪੁਰ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ ਸਤਨਾਮ ਸਿੰਘ ਚਾਚੋਵਾਲੀ, ਸਰਪੰਚ ਕੁਲਵੰਤ ਸਿੰਘ, ਕਸ਼ਮੀਰ ਸਿੰਘ ਖ਼ਿਆਲਾ, ਸਰਪੰਚ ਹਰਚਰਨ ਸਿੰਘ, ਬਾਬਾ ਮਨਮੋਹਨ ਸਿੰਘ ਭੰਗਾਲੀ, ਰੰਧਾਵਾ ਟੀ-ਟੀ, ਅਮਨਦੀਪ ਸਿੰਘ ਕੱਕੜ ਸ਼ਾਮਿਲ ਸਨ। ਆਈਆਂ ਸੰਗਤਾਂ ਤੇ ਪਤਵੰਤਿਆਂ ਦਾ ਧੰਨਵਾਦ ਸਵ: ਜਥੇਦਾਰ ਹੰੁਦਲ਼ ਦੇ ਪੱੱਤਰਾਂ ਰਣਜੀਤ ਸਿੰਘ ਪਾਖਰਪੁਰਾ, ਕੁਲਜੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਕੀਤਾ।
Punjab Post Daily Online Newspaper & Print Media