ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) -ਬਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਤਰਸੇਮ ਸਿੰਘ
ਜਿਲ੍ਹਾ ਸਿਹਤ ਅਫਸਰ ਅਤੇ ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪਠਾਟਕੋਟ ਦੀ ਪ੍ਰਧਾਨਗੀ ਹੇਠ ਝੁੱਗੀ-ਝੋਪੜੀ (ਸਲੱਮ) ਏਰੀਆ ਪਠਾਨਕੋਟ ਵਿਖੇ ਤੰਬਾਕੂ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।ਡਾ.ਤਰਸੇਮ ਸਿੰਘ ਨੇ ਦੱਸਿਆ ਕਿ ਜਿਆਦਾਤਰ ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ, ਫੇਫੜਿਆ ਦਾ ਕੈਂਸਰ, ਗਲ੍ਹੇ ਦਾ ਕੈਂਸਰ, ਗੁਰਦੇ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਪੇਟ ਦਾ ਕੈਂਸਰ ਆਦਿ ਹੋ ਸਕਦਾ ਹੈ।ਤੰਬਾਕੂ ਵਿੱਚ 7 ਹਜਾਰ ਰਸਾਇਣਿਕ ਤੱਤ, 500 ਜ਼ਹਿਰੀਲੇ ਤੱਤ ਅਤੇ 70 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ।ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਭੁਪਿੰਦਰ ਨੇ ਦੱਸਿਆ ਕਿ ਕੈਂਸਰ ਦੇ 100 ਰੋਗੀਆਂ ਵਿਚੋਂ 40 ਤੰਬਾਕੂ ਦੀ ਵਰਤੋ ਕਾਰਨ ਮਰਦੇ ਹਨ।95 ਫੀਸਦ ਮੂੰਹ ਦੇ ਕੈਂਸਰ ਤੰਬਾਕੂ ਖਾਣਾ ਵਾਲੇ ਵਿਅਕਤੀਆਂ ਵਿੱਚ ਹੁੰਦੇ ਹਨ।ਇਸ ਤੋ ਇਲਾਵਾ ਉਨ੍ਹਾ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਤੰਬਾਕੂ ਨੂੰ ਛੁਡਾਉਣ ਲਈ ਤੰਬਾਕੂ ਛੁਡਾੳ ਕੇਂਦਰ ਵੀ ਖੋਲੇ ਗਏ ਹਨ।ਇਸ ਮੋਕੇ ਡਾ. ਡੋਲੀ ਅਗਰਵਾਲ, ਡਾ. ਪ੍ਰਿੰਯਕਾ, ਰਿੰਪੀ ਬੀ.ਈ.ਈ, ਅਮਨਦੀਪ ਬੀ.ਸੀ.ਸੀ, ਕਮਲ ਡੈਂਟਲ ਟੈਕਨੀਸ਼ਨ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media