Friday, March 27, 2026

ਮੰਤਰੀ ਮੰਡਲ ਵਲੋਂ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਦੀ ਤਨਖਾਹ ਤੇ ਭੱਤਿਆਂ `ਚ ਵਾਧਾ

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਦੀ ਤਨਖਾਹ ਅਤੇ ਭੱਤਿਆਂ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਲੈਫਟੀਨੈਂਟ ਗਵਰਨਰਾਂ ਦੀ ਤਨਖਾਹ ਅਤੇ ਭੱਤੇ ਭਾਰਤ ਸਰਕਾਰ ਦੇ ਸਕੱਤਰਾਂ ਦੇ ਬਰਾਬਰ ਹੋ ਜਾਣਗੇ।
                  ਮੰਤਰੀ ਮੰਡਲ ਨੇ ਭਾਰਤ ਸਰਕਾਰ ਦੇ ਸਕੱਤਰ ਰੈਂਕ ਦੇ ਅਧਿਕਾਰੀਆਂ ਦੇ ਬਰਾਬਰ ਦਰਾਂ ਅਨੁਸਾਰ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਦੀ ਤਨਖਾਹ ਅਤੇ ਭੱਤੇ ਵਧਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ ਜੋ 1ਜਨਵਰੀ, 2016 ਤੋਂ ਲਾਗੂ ਹੋਣਗੇ।ਇਹ 80,000 ਪ੍ਰਤੀ ਮਹੀਨਾ ਤਨਖਾਹ ਦੇ ਨਾਲ 4000 ਰੁਪਏ ਮਹੀਨਾ ਮਹਿੰਗਾਈ ਭੱਤਾ, ਆਮਦਨ ਭੱਤਾ 4000 ਰੁਪਏ ਪ੍ਰਤੀ ਮਹੀਨਾ ਦੀ ਦਰ ਅਤੇ ਸਥਾਨਕ ਭੱਤੇ ਤੋਂ ਵਧਾ ਕੇ 2,25,000 ਰੁਪਏ ਦੇ ਨਾਲ ਮਹਿੰਗਾਈ ਭੱਤਾ, ਆਮਦਨ ਭੱਤਾ 4000 ਰੁਪਏ ਪ੍ਰਤੀ ਮਹੀਨਾ ਦੀ ਦਰ ਅਤੇ ਸਥਾਨਕ ਭੱਤੇ ਤੈਅ ਕੀਤਾ ਹੈ।ਇਹ ਇਸ ਸ਼ਰਤ ਅਧੀਨ ਹੋਵੇਗਾ ਕਿ ਕੁੱਲ ਤਨਖਾਹ (ਆਮਦਨ ਭੱਤਾ ਅਤੇ ਸਥਾਨਕ ਭੱਤਿਆਂ ਨੂੰ ਛੱਡ ਕੇ) ਰਾਜ ਦੇ ਰਾਜਪਾਲ ਵਲੋਂ ਲਈ ਜਾਂਦੀ ਕੁੱਲ ਤਨਖਾਹ ਤੋਂ ਵੱਧ ਨਹੀਂ ਹੋਵੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply