Wednesday, July 15, 2026

ਜਨਮ ਦਿਨ ਖਾਲਸੇ ਦਾ

ਜਨਮ ਦਿਨ ਖਾਲਸੇ ਦਾ
ਰੱਜ ਰੱਜ ਖੁਸ਼ੀਆਂ ਮਨਾਈਏ।

ਉੱਜੜੇ ਹੋਏ ਬਾਗ਼ਾਂ ਵਿਚ ਖਿੜੀ ਗੁਲਜ਼ਾਰ ਸੀ।
ਗੋਬਿੰਦ ਸਿੰਘ, ਦੁੱਖੀਆਂ ਦੀ ਸੱਚੀ ਸਰਕਾਰ ਸੀ।
ਵਿਸਾਖੀ ਤੇ ਰੌਣਕਾਂ ਲਗਾਈਏ
ਜਨਮ ਦਿਨ ਖਾਲਸੇ ਦਾ।
ਰੱਜ-ਰੱਜ ਖੁਸ਼ੀਆਂ ਮਨਾਈਏ ।

ਨੰਗੀ ਕਰ ਕਿਰਪਾਨ ਜਦੋਂ, ਗੁਰਾਂ ਸੀਸ ਮੰਗਿਆ।
ਵਾਰੋ ਵਾਰੀ ਸੀਸ ਦਿੱਤੇ, ਕੋਈ ਵੀ ਨਾ ਸੰਗਿਆ।
ਈਰਖ਼ਾ ਨੂੰ ਮਨ `ਚੋਂ ਗਵਾਈਏ
ਜਨਮ ਦਿਨ ਖਾਲਸੇ ਦਾ।
ਰੱਜ-ਰੱਜ ਖੁਸ਼ੀਆਂ ਮਨਾਈਏ ।

ਕੰਘਾ, ਕੱੜਾ, ਕਿਰਪਾਨ ਅਤੇ ਸੋਹਣੇ ਕੇਸ ਜੀ।
ਸਿੱਖੀ ਵਿਚੋਂ ਹੋਇਆ ਫਿਰ, ਸਿੰਘ ਪਰਵੇਸ਼ ਜੀ।
ਰਹਿਤ ਮਰਿਆਦਾ ਅਪਨਾਈਏ
ਜਨਮ ਦਿਨ ਖਾਲਸੇ ਦਾ।
ਰੱਜ-ਰੱਜ ਖੁਸ਼ੀਆਂ ਮਨਾਈਏ ।

ਇਹ ਵਿਸਾਖੀ ਦਾ ਦਿਨ, ਦਸਮੇਸ਼ ਪਿਆਰਿਆ।
ਤੂੰ ਅਮ੍ਰਿਤ ਦੀ ਦਾਤ ਦੇ ਕੇ, ਕੌਮ ਨੂੰ ਸ਼ਿੰਗਾਰਿਆ।
‘ਸੁਹਲ’ ਅੱਜ ਮਿਲ ਯਾਦਾਂ ਰੁਸ਼ਨਾਈਏ
ਜਨਮ ਦਿਨ ਖਾਲਸੇ ਦਾ।
ਰੱਜ-ਰੱਜ ਖੁਸ਼ੀਆਂ ਮਨਾਈਏ ।

Malkiat Suhal

 

 

 

 

 

 
ਮਲਕੀਅਤ ‘ਸੁਹਲ’  
ਨੋਸ਼ਹਿਰਾ ਬਹਾਦਰ, ਡਾ-ਤਿੱਬੜੀ
ਗੁਰਦਾਸਪੁਰ।
ਮੋ- 98728-48610

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply