ਬਟਾਲਾ, 14 ਅਪਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਮਨਪ੍ਰੀਤ ਸਿੰਘ ਮੈਥ ਮਾਸਟਰ ਨੂੰ ਸਕੂਲਾਂ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਜਿਲਾ
ਸਿਖਿਆ ਅਫਸਰ ਗੁਰਦਾਸਪੁਰ ਰਾਕੇਸ਼ ਬਾਲਾ, ਉਪ ਜਿਲਾ ਸਿਖਿਆ ਅਫਸਰ ਗੁਰਨਾਮ ਸਿੰਘ, ਰਾਕੇਸ਼ ਗੁਪਤਾ, ਜਿਲ੍ਹਾ ਸਾਇੰਸ ਸੁਪਰਵਾਈਜਰ ਪਰਵੀਨ ਕੁਮਾਰ ਵਲੋ ਲੜਕੇ ਸਕੂਲ ਗੁਰਦਾਸਪੁਰ ਵਿਖੇ ਸਾਦਾ ਤੇ ਪ੍ਰਭਾਵਸਾਲੀ ਸਮਾਗਮ ਕਰਵਾ ਕੇ ਸਨਮਾਨਿਤ ਕੀਤਾ ਗਿਆ।
ਹਿਸਾਬ ਵਿਸ਼ੇ ਵਿਚ ਅਗਾਂਹਵਧੂ ਸੋਚ ਰੱਖਦਿਆਂ ਨਵੀਆਂ ਤਕਨੀਕਾਂ ਨਾਲ ਪੜਾਈ ਕਰਵਾਉਣ ਵਾਸਤੇ ਸਿਰੜੀ ਤੇ ਮਿਹਨਤੀ ਮੈਥ ਮਾਸਟਰ ਮਨਪ੍ਰੀਤ ਸਿੰਘ ਬਲਾਕ ਮਂੈਟਰ ਦੇ ਅਹੁੱਦੇ `ਤੇ ਜਿਲ੍ਹਾ ਗੁਰਦਾਸਪੁਰ ਦੇ ਸਕੂਲਾਂ ਵਿੱਚ ਸੇਵਾਵਾਂ ਦੇ ਰਹੇ ਹਨ।
ਜਿਕਰਯੋਗ ਹੈ ਕਿ ਪੰਜਾਬ ਭਰ ਵਿਚ `ਪੜੋ ਪੰਜਾਬ` ਦੇ ਗਣਿਤ ਦੇ ਨਤੀਜਿਆਂ ਵਿਚ ਗੁਰਦਾਸਪੁਰ ਜਿਲੇ ਨੇ ਪੰਜਾਬ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਜਿਲੇ ਨੂੰ ਪੰਜਾਬ ਵਿਚੋ ਪਹਿਲੇ ਦਰਜੇ `ਤੇ ਲਿਆਊਣ ਵਾਲੇ ਬਲਾਕ ਮੈਂਟਰ ਮਨਪ੍ਰੀਤ ਸਿੰਘ ਤੇ ਉਹਨਾ ਦੀ ਟੀਮ ਨੂੰ ਸਨਮਾਨ ਚਿੰਨ ਤੇ ਪ੍ਰਸੰਸਾ ਪੱਤਰ ਦਿਤੇ।ਜਿਲਾ ਸਿਖਿਆ ਅਫਸਰ (ਸੈ. ਸਿ) ਰਾਕੇਸ਼ ਬਾਲਾ ਨੇ ਕਿਹਾ ਕਿ ਹਰ ਉਹ ਮਿਹਨਤੀ ਅਧਿਆਪਕ ਜੋ ਅਗਾਂਹਵਧੂ ਤੇ ਵਿਦਿਆਰਥੀ ਹਿੱਤ ਸੋਚ ਰੱਖਦਾ ਹੈ, ਉਸ ਦਾ ਸਨਮਾਨ ਹੋਣਾ ਜਰੂਰੀ ਹੈ ਤਾਂ ਜੋ ਹੋਰ ਅਧਿਆਪਕ ਵੀ ਉਤਸ਼ਾਹ ਨਾਲ ਮਿਹਨਤ ਕਰਨ ਤੇ ਬਾਕੀ ਸਮਾਜ ਵੀ ਉਸ ਤੋ ਸੇਧ ਲਵੇ।ਇਸ ਮੌਕੇ ਨਰਿੰਦਰ ਬਿਸਟ, ਰਜਨੀਸ਼ ਕੁਮਾਰ, ਦਵਿੰਦਰ ਸਿੰਘ, ਜਿੰਮੀ ਖਜੂਰੀਆਂ ਆਦਿ ਅਧਿਆਪਕ ਹਾਜਰ ਸਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media