ਧੂਰੀ, 15 ਅਪ੍ਰੈਲ (ਪੰਜਾਬ ਪੋਸਟ- ਪਰਵੀਨ ਗਰਗ) – ਸਥਾਨਕ ਬੱਸ ਸਟੈਂਡ ਰੋਡ ਸਥਿਤ ਸਿਵ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਵਿਸ਼ਾਲ
ਲੰਗਰ ਲਗਾਇਆ ਗਿਆ।ਇਸ ਤੋਂ ਇੱਕ ਦਿਨ ਪਹਿਲਾਂ ਸ਼੍ਰੀ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਲਗਾਈ ਗਈ, ਜਿਸ ਵਿੱਚ ਰਿਬਨ ਦੀ ਰਸਮ ਵਿਜੇ ਕੁਮਾਰ ਗਰਗ, ਗਣੇਸ਼ ਪੂਜਨ ਸ੍ਰੀ ਮੱਖਣ ਲਾਲ ਗਰਗ, ਤਿਲਕ ਰਸਮ ਦਰਸ਼ਨ ਕੁਮਾਰ ਦਰਸ਼ੀ ਕੌਸ਼ਲਰ, ਪੂਸ਼ਪ ਮਾਲਾ ਰਾਮ ਕ੍ਰਿਸ਼ਨ ਲੀਲਾ, ਜਯੋਤੀ ਪ੍ਰਚੰਡ ਅਸ਼ੋਕ ਕੁਮਾਰ ਮਿੱਤਲ, ਧੂਨਾ ਪ੍ਰਚੰਡ ਮੁਨੀਸ਼ ਕੁਮਾਰ ਗਰਗ, ਛੋਲੀ ਚਿਮਟਾ ਰਸਮ ਤਲਵਿੰਦਰ ਸਿੰਘ ਸਿੱਧੂ, ਖੜਾਵਾਂ ਭੇਂਟ ਕਰਨ ਦੀ ਰਸਮ ਵਿੱਚ ਆਸ਼ਾ ਲੱਧੜ ਕੌਸ਼ਲਰ ਧੁਰੀ ਨੇ ਆਪਣੀ ਹਾਜਰੀ ਲਗਾਈ।ਸਿੱਧ ਬਾਬਾ ਬਾਲਕ ਨਾਥ ਜੀ ਦੀ ਚੌਂਕੀ ‘ਚ ਗੁਨਗਾਣ ਟੀ.ਵੀ ਕਲਾਕਾਰ ਧਰਮਵੀਰ ਪ੍ਰ੍ਰਦੇਸੀ ਅਤੇ ਲੇਡੀਜ਼ ਕਲਾਕਾਰ ਨੇ ਬਾਬਾ ਜੀ ਦੀ ਭੇਟਾਂ ਗਾ ਕੇ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਸ੍ਰਪਰਸਤ ਪ੍ਰਗਟ ਸਿੰਘ ਭੱਟੀ ਨੇ ਦੱਸਿਆ ਕਿ ਬਾਬਾ ਜੀ ਦੀ ਚੌਂਕੀ ਹਰ ਸਾਲ ਅਪ੍ਰੈਲ ਦੇ ਮਹਿਨੇ ਲਗਾਈ ਜਾਂਦੀ ਹੈ।ਪ੍ਰਧਾਨ ਨਰਿੰਦਰ ਧਵਨ ਨੇ ਕਿਹਾ ਕਿ ਇਸ ਤਰਾਂ ਬਾਬਾ ਜੀ ਦਾ ਅਤੁੱਟ ਲੰਗਰ ਵੀ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਇਸ ਵਾਰ ਸਬਜੀ ਪੂਰੀ ਅਤੇ ਖੀਰ, ਜਲੇਬੀ ਦਾ ਲੰਗਰ ਅਤੁਟ ਵਰਤਾਇਆ ਗਿਆ।ਇਸ ਮੌਕੇ ਜਨਰਲ ਸੈਕਟਰੀ ਕਿਸ਼ੋਰ ਮਿੱਤਲ, ਖਜਾਨਚੀ ਹੈਪੀ ਬਤਰਾ, ਭੰਡਾਰਾ ਇੰਚਾਰਜ ਅਨਿਲ ਕੁਮਾਰ ਟਿਟੂ, ਉਪ ਪ੍ਰਧਾਨ ਪੱਪੂ ਬਾਂਸਲ, ਪ੍ਰੈਸ ਸੈਕਟਰੀ ਰਾਮ ਗੋਪਾਲ, ਇੰਦਰ ਮੋਹਨ, ਪ੍ਰਕਾਸ ਸਿੰਘ, ਕੇਸਰ ਭੱਟੀ, ਵਿਜੈ ਕੁਮਾਰ, ਸੁਰੇਸ਼ ਗਰਗ, ਮਹਿੰਦਰਪਾਲ ਗਰਗ, ਸੰਜੀਵ ਕੁਮਾਰ, ਲੱਲਾ ਰਾਮ ਵੀ ਹਾਜਰ ਸਨ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media