Thursday, August 20, 2026

ਨਹੀਂ ਰਹੇ ਉਘੇ ਗਜ਼ਲਗੋ ਹਰਬੰਸ ਸਿੰਘ ਨਾਗੀ

ਅੰਮ੍ਰਿਤਸਰ, 16 ਅਪਰੈਲ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸਾਹਿਤਕ ਹਲਕਿਆਂ `ਚ ਇਹ ਖਬਰ ਬਹੁਤ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜੁਬਾਨ PPN1604201803ਦੇ ਪ੍ਰਮੁੱਖ ਹਸਤਾਖਰ ਤੇ ਗਜ਼ਲਗੋ ਹਰਬੰਸ ਸਿੰਘ ਨਾਗੀ ਦਾ ਅੱਜ ਦਿਹਾਂਤ ਹੋ ਗਿਆ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਾਗੀ ਦੀ ਸਿਹਤ ਪਿਛਲੇ ਕੁੱਝ ਦਿਨਾਂ ਤੋਂ ਢਿੱਲੀ-ਮੱਠੀ ਚੱਲ ਰਹੀ ਸੀ, ਜਿਸ ਕਰ ਕੇ ਤਬੀਅਤ ਜਿਆਦਾ ਵਿਗੜ ਜਾਣ ਕਾਰਣ ਉਹਨਾਂ ਅੱਜ ਉਨਾਂ ਅੰਮ੍ਰਿਤਸਰ ਸਥਿਤ ਰਿਹਾਇਸ਼ `ਤੇ ਆਖਰੀ ਸਾਹ ਲਏ।
ਗਜ਼ਲਗੋ ਨਾਗੀ ਦਾ ਅੰਤਿਮ ਸਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਿਹਰ ਕੀਤਾ ਗਿਆ।ਜਿਥੇ ਕਾਫੀ ਗਿਣਤੀ `ਚ ਰਿਸ਼ਤੇਦਾਰ ਤੇ ਸਬੰਧੀਆਂ ਤੋਂ ਇਲਾਵਾ ਸਾਹਿਤਕ ਖੇਤਰ ਦੀਆਂ ਹਾਜਰ ਸ਼ਖਸ਼ੀਅਤਾਂ ਵਿੱਚ ਹਰਭਜਨ ਖੇਮਕਰਨੀ, ਨਿਰਮਲ ਅਰਪਣ, ਜਸਬੀਰ ਜਮੀਰ, ਮਲਵਿੰਦਰ, ਸਰਬਜੀਤ ਸੰਧੂ, ਜਸਬੀਰ ਸਿੰਘ ਸੱਗੂ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਅਰਤਿੰਦਰ ਸੰਧੂ, ਭੁਪਿੰਦਰ ਸੰਧੂ, ਧਰਵਿੰਦਰ ਔਲਖ, ਡਾ. ਹਜ਼ਾਰਾ ਸਿੰਘ ਚੀਮਾ, ਜਗਤਾਰ ਗਿੱਲ ਆਦਿ ਸ਼ਾਮਲ ਸਨ।
1949 `ਚ ਜਨਮੇ ਹਰਬੰਸ ਸਿੰਘ ਨਾਗੀ ਐਮ.ਏ ਪੰਜਾਬੀ ਅਤੇ ਐਮ.ਏ ਰਾਜਨੀਤੀ ਸ਼ਾਸ਼ਤਰ ਦੀ ਉੱਚ-ਵਿਦਿਆ ਹਾਸਿਲ ਕੀਤੀ ਸੀ ਅਤੇ ਉਹ ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋਏ ਸਨ।ਉਹਨਾਂ ਦਾ ਸ਼ੁਮਾਰ ਪੰਜਾਬੀ ਦੇ ਚੋਣਵੇਂ ਗਜ਼ਲਕਾਰਾਂ ਵਿੱਚ ਸੀ।ਬਹੁਤ ਸ਼ਾਂਤ ਤੇ ਮਿਲਣਸਾਰ ਸੁਭਾਅ ਦੇ ਮਾਲਕ ਨਾਗੀ ਆਪਣੇ ਪਿਛੇ ਪਤਨੀ ਦਰਸ਼ਨ ਕੌਰ, ਪੁੱਤਰ ਪ੍ਰਭਜੋਤ ਸਿੰਘ ਤੇ ਧੀਅ ਸੰਦੀਪ ਕੌਰ ਨੂੰ ਰੋਂਦਾ ਵਿਲਕਦਾ ਛੱਡ ਗਏ ਹਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply