Friday, August 21, 2026

ਦੜੇ-ਸੱਟੇ ਤੇ ਨਜਾਇਜ਼ ਸ਼ਰਾਬ ਦੇ ਧੰਦੇ `ਚ ਲੱਗੇ ਚਾਰ ਕਾਬੂ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁਲਿਸ ਵਲੋਂ ਦੜੇ-ਸੱਟੇ ਤੇ ਨਜਾਇਜ਼ ਸ਼ਰਾਬ ਦੇ ਧੰਦੇ `ਚ ਲੱਗੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ Wineਗਿਆ ਹੈ।ਪੁਲਿਸ ਚੌਂਕੀ ਰਮਦਾਸ ਦੇ ਹੈਡਕਾਂਸਟੇਬਲ ਸੁਰਜੀਤ ਸਿੰਘ ਨੇ ਅੰਗਰੇਜ਼ ਸਿੰਘ  ਨੂੰ 25 ਬੋਤਲਾਂ ਨਜਾਇਜ ਸ਼ਰਾਬ ਸਮੇਤ ਤੇ ਐਕਸਾਈਜ ਸਟਾਫ ਦੇ ਹੌਲਦਾਰ ਕੇਵਲ ਕਿਸ਼ਨ ਨੇ ਬੱਬੀ ਵਾਸੀ ਮੁੱਲੇਚੱਕ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਦੇਸੀ ਸਮੇਤ ਕਾਬੂ ਕਰਕੇ ਥਾਣਾ ਗੇਟ ਹਕੀਮਾਂ ਵਿਖੇ ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤੇ ਹਨ।
        ਏ.ਐਸ.ਆਈ ਰਸ਼ਪਾਲ ਸਿੰਘ ਨੇ ਐਂਟੀ ਗੈਮਲਿੰਗ ਐਕਟ ਤਹਿਤ ਦੜੇ ਸੱਟੇ ਦਾ ਧੰਦਾ ਕਰਨ ਵਾਲੇ ਹਨੀ ਪੁੱਤਰ ਕੁਲਵੰਤ ਸਿੰਘ ਨੂੰ 610 ਰੁਪਏ ਨਕਦ, 1 ਪੈਨ ਅਤੇ ਕਾਰਬਨ ਸਮੇਤ ਛੋਟਾ ਪੈਡ ਬਰਾਮਦ ਕਰਕੇ ਥਾਣਾ ਛੇਹਰਟਾ ਵਿਖੇ ਜੁਆ ਐਕਟ ਅਧੀਨ ਕੇਸ ਦਰਜ ਕੀਤਾ ਹੈ।ਇਸੇ ਤਰਾਂ ਮਨਜਿੰਦਰ ਸਿੰਘ ਨੂੰ 520 ਰੁਪਏ ਨਕਦ ਤੇ ਦੜੇ ਸੱਟੇ ਲਈ ਵਰਤੀ ਜਾਂਦੀ ਸਮੱਗਰੀ ਸਮੇਤ ਕਾਬੂ ਕਰਕੇ ਥਾਣਾ ਛੇਹਰਟਾ ਵਿਖੇ ਜੁਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply