Monday, March 30, 2026

ਖਸਰਾ ਤੇ ਰੁਬੈਲਾ ਮੁਹਿੰਮ ਸਬੰਧੀ ਯੂ.ਪੀ.ਐਚ.ਸੀ ਫਤਾਹਪੁਰ ਵਿਖੇ ਰੈਲੀ ਦਾ ਆਯੋਜਨ

PPN1904201810ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੱਚਿਆਂ ਦੀ ਸਿਹਤ ਨਰੋਈ ਰੱਖਣ-ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਜੋ ਖਸਰਾ ਅਤੇ ਰੁਬੈਲਾ ਮੁਹਿੰਮ ਮਈ 2018 ਵਿੱਚ ਜਿਲ੍ਹਾ ਅੰਮ੍ਰਿਤਸਰ ਵਿਖੇ ਚਲਾਈ ਜਾਣੀ ਹੈ, ਬਾਰੇ ਆਮ ਲੋਕਾਂ ਨੂੰ ਰੈਲੀ ਰਾਹੀ ਜਾਗਰੂਕ ਕਰਨ ਹਿੱਤ ਅੱਜ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾ ਹੇਠ ਯੂ.ਪੀ.ਐਚ.ਸੀ ਫਤਾਹਪੁਰ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗੀਆ।ਆਪਣੇ ਸੰਬੋਧਨ ਵਿੱਚ ਜਿਲਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਤਕਰੀਬਨ 50,000 ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹਨ ਤੇ ਰੁਬੈਲਾ ਬਿਮਾਰੀ ਜੇਕਰ ਇੱਕ ਗਰਭਵਤੀ ਮਾਂ ਨੂੰ ਹੋ ਜਾਵੇ ਤਾਂ ਉਸ ਦਾ ਬੱਚਾ ਜਮਾਦਰੂ ਅਪੰਗ ਜਿਵੇ ਕਿ ਅੰਨਾ, ਬੋਲਾ ਤੇ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।ਉਨਾਂ ਆਮ ਲੋਕਾ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਮਈ ਮਹੀਨ ਵਿੱਚ ਆਪਣੇ 9 ਮਹੀਨੇ  ਤੋਂ 15 ਸਾਲ ਤੱਕ ਦੇ ਬੱਚੇ ਨੂੰ ਖਸਰਾ ਅਤੇ ਰੁਬੈਲਾ ਟੀਕੇ ਦੀ ਕੇਵਲ ਇੱਕ ਡੋਜ਼ ਜਰੂਰ ਲਗਵਾਉ।ਉਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚੇ ਨੂੰ ਤੰਦਰੁਸਤ ਰੱਖਣ ਲਈ ਇਹ ਟੀਕਾ ਜਰੂਰ ਲਗਵਾਉਣ ਤੇ ਸਿਹਤ ਵਿਭਾਗ ਨੂੰ ਭਰਪੂਰ ਸਹਿਯੋਗ ਦੇਣ।ਇਸ ਮੋਕੇ ਡਾ. ਕੁੰਡਲ ਜਿਲਾ ਬੀ.ਸੀ.ਜੀ ਅਫਸਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਤਕਰੀਬਨ 6.50 ਲੱਖ ਬੱਚਿਆਂ ਨੂੰ ਡੋਜ਼ ਪਿਲਾਉਣ ਲਈ  ਸਿਹਤ ਵਿਭਾਗ ਦੀਆਂ 1359 ਟੀਮਾਂ ਵਲੋ 27 ਲੱਖ ਦੀ ਅਬਾਦੀ ਨੂੰ ਕਵਰ ਕੀਤਾ ਜਾਵੇਗਾ।ਇਸ ਅਵਸਰ ਤੇ ਡਾ. ਭਾਰਤੀ, ਰਾਮ ਕਿਸ਼ਨ, ਅਮਰਦੀਪ ਸਿੰਘ, ਆਰੂਅ ਭੱਲਾ, ਆਸਿਫ ਅਤੇ ਡਾ. ਉਸ਼ਮਾ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply