ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਕਿਸੇ ਕਾਰਜ ਲਈ ਮਨੁੱਖ ਦੀ ਸਰੀਰਿਕ ਤੰਦਰੁਸਤੀ ਉਸਦੀ ਕਾਮਯਾਬੀ ਦਾ ਰਾਜ ਹੈ, ਜੇਕਰ ਇਨਸਾਨ ਆਪਣੇ ਭੋਜਨ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ’ਤੇ ਸੰਜੀਦਗੀ ਨਾਲ ਧਿਆਨ ਦੇਵੇਗਾ ਤਾਂ ਉਹ ਸਰੀਰ ਪੱਖੋਂ ਰੋਗ ਮੁਕਤ ਰਹਿ ਸਕੇਗਾ।ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਆਪਣੇ ਸੰਬੋਧਨ ’ਚ ਉਕਤ ਸ਼ਬਦ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਮੌਕੇ ਕਹੇ।ਸਕੂਲ ਵਿਦਿਆਰਥਣਾਂ ਦਿਸ਼ਾ ਅਤੇ ਮਹਿਕ ਸੈਣੀ ਨੇ ਜੰਕ ਅਤੇ ਫ਼ਾਸਟ ਫੂਡ ਦੇ ਹਾਨੀਕਾਰਕ ਪ੍ਰਭਾਵਾਂ ’ਤੇ ਰੌਸ਼ਨੀ ਪਾਈ ਜੋ ਆਪਾਂ ਰੋਜ਼ਮਰ੍ਹਾ ਜ਼ਿੰਦਗੀ ’ਚ ਖਾ ਰਹੇ ਹਾਂ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆ ਕਿਹਾ ਕਿ ਅਸੀਂ ਪ੍ਰਮਾਤਮਾ ਦੁਆਰਾ ਅਜਿਹੇ ਸੁੰਦਰ ਸਰੀਰਾਂ ਨਾਲ ਬਖਸ਼ੇ ਜਾਂਦੇ ਹਾਂ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀ ਇਸ ਦੀ ਸਹੀ ਦੇਖ-ਭਾਲ ਕਰੀਏ। ਪ੍ਰੋਗਰਾਮ ਮੌਕੇ ਚੌਥੀ ਕਲਾਸ ਦੇ ਛੋਟੇ ਵਿਦਿਆਰਥੀਆਂ ਨੇ ਸਬਜ਼ੀਆਂ ਦੀ ਪ੍ਰਸੰਗਿਕਤਾ ’ਤੇ ਇਕ ਗੀਤ ਗਾਇਆ ਅਤੇ ਨੁੱਕੜ ਨਾਟਕ ‘ਜਾਨ ਹੈ ਤਾਂ ਜਹਾਨ’ ਪੇਸ਼ ਕਰਕੇ ਵਿਦਿਆਰਥੀਆਂ ਨੇ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕੀਤਾ। ਜਿਸ ’ਚ ਵਿਦਿਆਰਥੀਆਂ ਨੇ ਬਰਗਰ, ਪੀਜ਼ਾ, ਨੂਡਲਜ਼ ਆਦਿ ਨੂੰ ਨਾ ਖਾਣ ਦਾ ਜ਼ਿਕਰ ਕੀਤਾ। 
ਪ੍ਰਿੰ: ਗਿੱਲ ਨੇ ਵਿਦਿਆਰਥੀਆਂ ਦਾ ਸਿਹਤਮੰਦ ਖ਼ੁਰਾਕ, ਚੰਗੀ ਨੀਂਦ ਅਤੇ ਨਿਯਮਿਤ ਕਸਰਤ ’ਤੇ ਧਿਆਨ ਕੇਂਦਰਿਤ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਫ਼ਲਾਂ ਅਤੇ ਹਰੀਆਂ ਸਬਜ਼ੀਆਂ ਖਾਣ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਆਪਣੀ ਪੜ੍ਹਾਈ ’ਚ ਚੰਗੇ ਨਤੀਜੇ ਦਿਖਾ ਸਕਣ।ਉਨ੍ਹਾਂ ਰੋਜ਼ਾਨਾ ਹਰੇਕ ਵਿਅਕਤੀ ਨੂੰ ਤੰਦਰੁਸਤ ਰਹਿਣ ਅਤੇ ਸਿਹਤ ਦਾ ਧਿਆਨ ਰੱਖਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਪ੍ਰਿੰ: ਗਿੱਲ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਨਗਦ ਇਨਾਮ ਵੀ ਦਿੱਤੇ।ਇਸ ਪ੍ਰੋਗਰਾਮ ਸਮੇਂ ਸਕੂਲ ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀ ਵੀ ਮੌਜ਼ੂਦ ਸਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media