ਪਠਾਨਕੋਟ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਮੰਡੀਆਂ ਵਿੱਚ ਸੁਧਾਰ ਕਰਨ ਦੀ ਯੋਜਨਾ ਤਹਿਤ ਪਠਾਨਕੋਟ ਮੰਡੀ ਨੂੰ ਜਾਣ ਵਾਲੀ ਸੜਕ ’ਤੇ 10 ਲੱਖ ਰੁਪਏ ਖਰਚ ਕਰਕੇ ਨਵੀਂ ਬਣਾਈ ਜਾਵੇਗੀ ਅਤੇ ਮੰਡੀ ਵਿੱਚ ਪਏ ਟੋਇਆਂ ਅਤੇ ਮੰਦਰ ਤੋਂ ਪਠਾਨਕੋਟ ਰੇਲਵੇ ਕੈਂਟ ਨੂੰ ਜਾਣ ਵਾਲੀ ਸੜਕੇ ’ਤੇ 1.5 ਲੱਖ ਰੁਪਏ ਖਰਚ ਕਰਕੇ ਪੈਚ ਵਰਕ ਦਾ ਕੰਮ ਕੀਤਾ ਜਾਵੇਗਾ।ਇਸ ਤੋਂ ਇਲਾਵਾ ਕਾਨਵਾਂ ਦਾਣਾ ਮੰਡੀ ਦੇ ਫੜਾਂ ਨੂੰ ਬਣਾਉਣ ’ਤੇ 16 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।ਇਹ ਜਾਣਕਾਰੀ ਅਮਿਤ ਵਿਜ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਮਾਰਕੀਟ ਕਮੇਟੀ ਦਫ਼ਤਰ ਪਠਾਨਕੋਟ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ।ਇਸ ਸਮੇਂ ਹਰਸਿਮਰਨ ਸਿੰਘ ਰਿਆੜ ਐਕਸੀਅਨ ਮੰਡੀ ਬੋਰਡ, ਬਲਬੀਰ ਸਿੰਘ ਬਾਜਵਾ ਸੈਕਟਰੀ ਮਾਰਕੀਟ ਕਮੇਟੀ, ਪੰਨਾ ਲਾਲ ਭਾਟੀਆ, ਬਲਵਾਨ ਸਿੰਘ, ਅਮ੍ਰਿਤਪਾਲ ਸਿੰਘ, ਬਨਾਰਸੀ ਦਾਸ ਆਦਿ ਹਾਜ਼ਰ ਸਨ। ਅਮਿਤ ਵਿਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਡੀਆਂ ਦੇ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪਠਾਨਕੋਟ ਕੈਂਟ ਨੇੜੇ ਢਾਕੀ ਰੇਲਵੇ ਫਾਟਕ ’ਤੇ ਆਰ.ਓ.ਬੀ ਬਣਾਉਣ ਦੀ ਮਨਜੂਰੀ ਦੇ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਵਲੋਂ ਇੰਡਸਟਰੀ ਗਰੋਥ ਸੈਂਟਰ ਝੰਝੇਲੀ ਵਿਖੇ ਪੈਪਸੀ ਕੰਪਨੀ ਦੇ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇੰਨ੍ਹਾਂ ਸਾਰੇ ਕੰਮਾਂ ਲਈ ਜਲਦੀ ਹੀ ਕੰਸਲਟੇਂਟਿਵ ਵੀ ਨਿਯੁਕਤ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਵਿੱਚ ਪਹਿਲੀ ਵਾਰ ਪੈਪਸੀ ਕੰਪਨੀ ਵਲੋਂ 800 ਕਰੋੜ ਰੁਪਏ ਦਾ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ ਅਤੇ ਹੋਰ ਵੀ ਕੰਪਨੀਆਂ ਇੰਡਸਟਰੀ ਗਰੋਥ ਸੈਂਟਰ ਵਿੱਚ ਲਗਾਈਆਂ ਜਾਣਗੀਆਂ।ਜਿਸ ਨਾਲ ਸ਼ਹਿਰ ਅੰਦਰ ਬਿਜਨਸ ਵਧੇਗਾ।ਉਨ੍ਹਾਂ ਕਿਹਾ ਕਿ ਬਿਜਨਸ ਵਧਾਉਣ ਲਈ ਅਤੇ ਸਰਕਾਰ ਦਾ ਰੈਵਿਨਿਊ ਜਨਰੇਟ ਕਰਨ ਲਈ ਕੰਪਨੀਆਂ ਨੂੰ ਵਧੀਆਂ ਸੜਕਾਂ ਬਣਾਈਆਂ ਜਾਣਗੀਆਂ, ਪਠਾਨਕੋਟ ਮੰਡੀ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ ਅਤੇ ਹੋਰ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਅੱਜ ਦੀ ਜੋ ਮੀਟਿੰਗ ਮਾਰਕੀਟ ਕਮੇਟੀ ਪਠਾਨਕੋਟ ਵਿਖੇ ਅਧਿਕਾਰੀਆਂ ਨਾਲ ਕੀਤੀ ਗਈ ਹੈ।ਜਿਸ ਵਿੱਚ ਮੰਡੀ ਦਾ ਸੁਧਾਰ, ਕੋਡਲ ਸਟੋਰਜ, ਮੰਡੀ ਵਿੱਚ ਸਥਿਤ ਐਫ.ਸੀ.ਆਈ ਦੇ ਗੋਦਾਮ ਨੂੰ ਬਾਹਰ ਸਿਫ਼ਟ ਕਰਨ ਆਦਿ ਕੰਮਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਉਨ੍ਹਾਂ ਨੇ ਇੰਨ੍ਹਾਂ ਸਾਰੇ ਕੰਮਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸੈਕਟਰੀ ਮਾਰਕੀਟ ਕਮੇਟੀ ਨੂੰ ਪ੍ਰਾਜੈਕਟ ਮੈਪ ਤਿਆਰ ਕਰਨ ਲਈ ਕਿਹਾ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media