ਭੀਖੀ, 20 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਕਣਕ ਖ਼ਰੀਦ ਪ੍ਰਬੰਧਾਂ ਅਤੇ ਲਿਫ਼ਟਿੰਗ ਦੀ ਸਮੱਸਿਆ ਪ੍ਰਤੀ ਗੰਭੀਰਤਾ ਦਿਖਾਉਦੇ ਹੋਏ ਡਿਪਟੀ
ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਸਥਾਨਕ ਅਨਾਜ ਮੰਡੀ ਦਾ ਜਾਇਜਾ ਲੈਣ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੇਬਰ ਠੇਕੇਦਾਰ ਨੂੰ ਸ਼ਖਤ ਲਹਿਜੇ ਵਿੱਚ ਕਿਹਾ ਕਿ ਖਰੀਦ ਪ੍ਰਬੰਧਾਂ ਅਤੇ ਲਿਫ਼ਟਿੰਗ ਵਿੱਚ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਮੰਡੀ ਦੇ ਮੁਆਇਨੇ ਦੋਰਾਨ ਡਿਪਟੀ ਕਮਿਸ਼ਨਰ ਨਾਲ ਜਿਲ੍ਹਾ ਫੂਡ ਅਤੇ ਕੰਟਰੋਲ ਅਫ਼ਸਰ ਤੋਂ ਇਲਾਵਾ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਜਿਲ੍ਹਾ ਮੈਨੇਜ਼ਰ ਅਤੇ ਆੜ੍ਹਤੀਆਂ ਦੇ ਨਮਾਇੰਦੇ ਅਤੇ ਲੇਬਰ ਠੇਕੇਦਾਰ ਵੀ ਹਾਜ਼ਰ ਸੀ।
ਜਿਕਰਯੋਗ ਹੈ ਕਿ ਲੇਬਰ ਠੇਕੇਦਾਰ ਅਤੇ ਮਜਦੂਰਾਂ ਵਿੱਚ ਰੇਟ ਦੇ ਰੇੜਕੇ ਕਾਰਨ ਪਿਛਲੇ ਦੋ ਦਿਨਾਂ ਤੋਂ ਲਿਫ਼ਟਿੰਗ ਦਾ ਕੰਮ ਅਟਕਿਆ ਹੋਇਆ ਸੀ।ਜਿਸ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਡਿਪਟੀ ਕਮਿਸ਼ਨਰ ਮਾਨਸਾ ਨੇ ਅਨਾਜ ਕੇਂਦਰ ਵਿੱਚ ਕਣਕ ਦੀ ਸ਼ਫਾਈ ਅਤੇ ਝਰਾਈ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਸੈਕਟਰੀ ਮਾਰਕੀਟ ਕਮੇਟੀ ਨੂੰ ਤਾੜਨਾ ਕੀਤੀ ਕਿ ਉਹ ਸਮੁਚੇ ਖਰੀਦ ਪ੍ਰਬੰਧਾਂ `ਤੇ ਪ੍ਰਤੀਬੱਧਤਾ ਨਾਲ ਧਿਆਨ ਦੇਣ।ਧਾਲੀਵਾਲ ਨੇ ਖ਼ਰੀਦ ਏਜੰਸੀਆ ਦੇ ਜਿਲ੍ਹਾ ਮੈਨੇਜਰਾਂ ਅਤੇ ਜਿਲ੍ਹਾ ਫੂਡ ਅਤੇ ਕੰਰਟੋਲ ਅਫ਼ਸਰ ਨੂੰ ਢੋਅ-ਢੁਆਈ ਦੇ ਠੇਕੇਦਾਰ ਨਾਲ ਤਾਲਮੇਲ ਕਰਕੇ ਲਿਫਟਿੰਗ ਦੇ ਪ੍ਰਬੰਧ ਸ਼ਾਮ ਤੱਕ ਸੁਚਾਰੂ ਕਰਨ ਲਈ ਵੀ ਕਿਹਾ।ਉਨ੍ਹਾਂ ਆੜਤੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਵੇ ਇਸ ਵਾਸਤੇ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ।ਉਨ੍ਹਾਂ ਲੇਬਰ ਠੇਕੇਦਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਸਾਮ ਤੱਕ ਲਿਫਟਿੰਗ ਲਈ ਲੋੜੀਦੀਂ ਲੇਬਰ ਦਾ ਪ੍ਰਬੰਧ ਨਹੀ ਕਰਦਾ ਤਾਂ ਠੇਕਾ ਰੱਦ ਕਰ ਦਿਤਾ ਜਾਵੇਗਾ।
ਉਧਰ ਲੇਬਰ ਠੇਕੇਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਮੋਸਮ ਵਿਭਾਗ ਵੱਲੋ ਦਿੱਤੀ ਚੇਤਾਵਨੀ ਕਾਰਨ ਕਣਕ ਦੀ ਕਟਾਈ ਇੱਕਦੱਮ ਹੀ ਕਰ ਦਿੱਤੀ ਗਈ ਜਿਸ ਕਾਰਨ ਕਣਕ ਖਰੀਦ ਤੋਂ ਬਾਅਦ ਮੰਡੀ ਵਿੱਚ ਜਾਮ ਦੀ ਸਥਿਤੀ ਪੈਦਾ ਹੋ ਗਈ ਕੱਲ ਤੱਕ ਮੰਡੀ ਵਿੱਚ ਪਏ ਗੱਟਿਆ ਦੀ ਚੁੱਕਾਈ ਕਰ ਦਿੱਤੀ ਜਾਵੇਗੀ।ਆੜ੍ਹਤੀਆ ਐਸੋਸੀਏਸ਼ਨ ਦੇ ਤੇਜਿੰਦਰ ਜਿੰਦਲ ਨੇ ਕਿਹਾ ਕਿ ਲਿੰਫਟਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਪਿਛਲੇ ਤਿੰਨ ਦਿਨਾ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੰਡੀ ਵਿੱਚ ਕਿਧਰੇ ਵੀ ਕਣਕ ਉਤਾਰਨ ਦੀ ਜਗ੍ਹਾ ਨਹੀ ਵਚੀ।
ਇਸ ਸਮੇ ਡਿਪਟੀ ਕਮਿਸ਼ਨਰ ਨਾਲ ਜਿਲ੍ਹਾ ਖੁਰਾਕ ਅਤੇ ਕੰਟਰੋਲ ਅਫ਼ਸਰ ਬਲਦੇਵ ਰਾਜ ਵਰਮਾ, ਅਮਿਤ ਕੁਮਾਰ ਡੀ.ਐਮ ਪਨਸਪ, ਵੀ.ਪੀ ਸਿੰਗਲਾ ਡੀ.ਐਮ ਪੰਜਾਬ ਐਗਰੋ, ਗੁਰਵੀਰ ਸਿੰਘ ਡੀ.ਐਮ ਮਾਰਕਫੈਂਡ, ਜੀ.ਡੀ ਗੁਡਿਆਲ ਡੀ.ਐਮ ਵੇਅਰਹਾਊਸ, ਸੈਕਟਰੀ ਗੁਰਵਿੰਦਰ ਸਿੰਘ, ਮੰਡੀ ਸੁਪਰਵਾਇਜਰ ਭੁਪਿੰਦਰ ਸਿੰਘ ਚੀਮਾ, ਰਛਪਾਲ ਸਿੰਘ ਖਿਆਲਾ, ਨਛੱਤਰ ਸਿੰਘ, ਜਗਤਾਰ ਸਿੰਘ ਸੋਹੀ, ਇੰਪੈਕਟਰ ਵਰਿੰਦਰ ਸਿੰਘ ਤੋਂ ਇਲਾਵਾ ਆੜ੍ਹਤੀਆ ਐਸ਼ੋਸੀਏਸ਼ਨ ਦੇ ਨੁਮਾਇੰਦੇ ਹਾਜ਼ਰ ਸਨ।ਇਸ ਦਰਮਿਆਨ ਸੈਕਟਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਅਧੀਨ ਆਉਦੇ 23 ਖਰੀਦ ਕੇਂਦਰਾਂ `ਤੇ 52030 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋ 29500 ਮੀਟ੍ਰਿਕ ਟਨ ਵੱਖ-ਵੱਖ ਖਰੀਦ ਏਜੰਸੀਆ ਵੱਲੋ ਖਰੀਦ ਕੀਤੀ ਗਈ ਹੈ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media