ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ
ਸਹਾਇਕ ਪ੍ਰੋਫੈਸਰ ਡਾ. ਅੰਮ੍ਰਿਤਪਾਲ ਕੌਰ ਨੂੰ ਐਸ.ਈ.ਆਰ.ਬੀ ਵਿਮਨ ਐਕਸੀਲੈਂਸ ਐਵਾਰਡ ਲਈ ਚੁਣਿਆ ਗਿਆ ਹੈ।ਇਹ ਪੁਰਸਕਾਰ ਔਰਤਾਂ ਦੇ ਵਿਗਿਆਨੀਆਂ ਨੂੰ ਵਧੀਆ ਖੋਜ ਕਾਰਜ ਕਰਨ ਅਤੇ ਰਾਸ਼ਟਰੀ ਵਿਦਿਅਕ ਸੰਸਥਾਵਾਂ ਤੋਂ ਮਾਨਤਾ ਪ੍ਰਾਪਤ ਕਰਨ ਲਈ ਦਿੱਤਾ ਜਾਂਦਾ ਹੈ।ਡਾ. ਕੌਰ ਇਸ ਸੰਸਥਾ ਵਿਚ ਪੁਰਸਕਾਰ ਦੇ ਸਮੇਂ ਪ੍ਰਸਤਾਵਿਤ ਖੇਤਰ ਵਿਚ ਤਿੰਨ ਸਾਲਾਂ ਲਈ ਸੁਤੰਤਰ ਖੋਜ ਕਰੇਗੀ।ਡਾਇਰੈਕਟਰ ਰਿਸਰਚ ਪ੍ਰੋਫੈਸਰ ਨਰਪਿੰਦਰ ਸਿੰਘ ਨੇ ਇਸ ਐਵਾਰਡ ਲਈ ਡਾ. ਕੌਰ ਨੂੰ ਵਧਾਈ ਦਿੱਤੀ।ਡਾ. ਕੌਰ ਨੇ ਖੋਜ ਨੂੰ ਉਤਸ਼ਾਹਿਤ ਕਰਨ ਵਾਲਾ ਵਾਤਾਵਰਨ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ।ਡਾ. ਕੌਰ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਰਸਾਲਿਆਂ ਵਿਚ 71 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ।ਪਿਛਲੇ 10 ਸਾਲਾਂ ਵਿਚ ਯੂਨੀਵਰਸਿਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਖੁਰਾਕ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤੇ ਹਨ।ਫੈਕਲਟੀ ਮੈਂਬਰ ਉਸਦੀ ਇਸ ਪ੍ਰਾਪਤੀ ਲਈ ਮਾਣ ਮਹਿਸੂਸ ਕਰਦੇ ਹਨ।ਇਸ ਤੋਂ ਪਹਿਲਾਂ, ਉਹਨਾਂ ਨੂੰ ਅਕਾਦਮਿਕ ਅਤੇ ਖੋਜ ਯੋਗਦਾਨਾਂ ਦੇ ਅਧਾਰ `ਤੇ ਨਾਸਾ ਐਸੋਸੀਏਟ ਅਤੇ ਯੰਗ ਸਾਇੰਟਿਸਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਉਹਨਾਂ ਨੇ ਵੱਖ-ਵੱਖ ਫੰਡਿੰਗ ਏਜੰਸੀਆਂ (ਯੂ.ਜੀ.ਸੀ, ਸੀ.ਐਸ.ਆਈ.ਆਰ,ਡੀ.ਐਸ.ਟੀ, ਡੀ.ਬੀ.ਟੀ ਅਤੇ ਸੀ.ਈ.ਆਰ.ਬੀ) ਦੁਆਰਾ 6 ਖੋਜ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ ਵਰਤਮਾਨ ਵਿੱਚ ਪੰਜ ਖੋਜ ਪ੍ਰਾਜੈਕਟ ਸਾਂਭ ਰਹੇ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media