Tuesday, April 7, 2026

ਖ਼ਾਲਸਾ ਕਾਲਜ ਵਿਦਿਆਰਥੀਆਂ ਦੇ ਯੂਨੀਵਰਸਿਟੀ ਨਤੀਜੇ ਸ਼ਾਨਦਾਰ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ PPN2004201805ਦੁਆਰਾ ਲਏ ਗਏ ਇਮਤਿਹਾਨਾਂ ’ਚ ਬਾਜ਼ੀ ਮਾਰੀ। ਇਸ ਮੌਕੇ ਐਮ.ਐਸ.ਸੀ (ਆਈ.ਟੀ) ਪਹਿਲਾਂ ਸਮੈਸਟਰ ਦੀ ਵਿਦਿਆਰਥਣ ਸੰਦੀਪ ਕੌਰ ਅਤੇ ਮਨਜੋਤ ਕੌਰ ਨੇ ਕ੍ਰਮਵਾਰ ਪਹਿਲਾ (79 ਪ੍ਰਤੀਸ਼ਤ) ਅਤੇ ਦੂਜਾ (77 ਪ੍ਰਤੀਸ਼ਤ) ਸਥਾਨ ਪ੍ਰਾਪਤ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਇਮਤਿਹਾਨਾਂ ’ਚ ਸ਼ਾਨਦਾਰ ਕਾਰਗੁਜ਼ਾਰੀ ’ਤੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਜਿਨ੍ਹਾਂ ’ਚ ਨਵਨੀਤ ਕੌਰ ਐਮ.ਐਸ.ਸੀ.(ਆਈ.ਟੀ) ਤੀਸਰਾ ਸਮੈਸਟਰ ਨੇ ਤੀਜਾ (77 ਫੀਸਦੀ) ਸਥਾਨ ਪ੍ਰਾਪਤ ਕੀਤਾ ਜਦਕਿ ਮਨਦੀਪ ਕੌਰ ਅਤੇ ਸੁਖਮਨਦੀਪ ਕੌਰ ਐਮ.ਐਸ.ਸੀ (ਕੰਪਿਊਟਰ ਸਾਇੰਸ) ਤੀਸਰਾ ਸਮੈਸਟਰ ਨੇ ਕ੍ਰਮਵਾਰ ਪਹਿਲਾ ਸਥਾਨ (78.1 ਫ਼ੀਸਦੀ) ਅਤੇ ਤੀਜਾ ਸਥਾਨ (77.5 ਫ਼ੀਸਦੀ) ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਉਨ੍ਹਾਂ ਕਿਹਾ ਕਿ ਬੀ.ਐਸ.ਸੀ (ਆਈ.ਟੀ) ਤੀਜਾ ਸਮੈਸਟਰ ਦੀ ਅਨੁਰੀਤ ਕੌਰ ਨੇ ਦੂਜਾ (79 ਫ਼ੀਸਦੀ) ਸਥਾਨ ਪ੍ਰਾਪਤ ਕੀਤਾ।ਬੀ.ਸੀ.ਏ ਸਮੈਸਟਰ ਤੀਜਾ ਦੀ ਮਨਪ੍ਰੀਤ ੌਰ ਨੇ ਯੂਨੀਵਰਸਿਟੀ ਨਤੀਜੇ ’ਚ ਪਹਿਲਾ (83.6 ਪ੍ਰਤੀਸ਼ਤ) ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ।ਪ੍ਰਿੰ: ਡਾ. ਮਹਿਲ ਸਿੰਘ ਨੇ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਉਪਲਬੱਧੀ ’ਤੇ ਵਧਾਈ ਦਿੱਤੀ, ਉਥੇ ਉਨ੍ਹਾਂ ਕਿਹਾ ਕਿ ਇਹ ਕੰਪਿਊਟਰ ਸਾਇੰਸ ਵਿਭਾਗ ਦੇ ਹੈਡ ਪ੍ਰੋ. ਹਰਭਜਨ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਮੂਹ ਸਟਾਫ਼ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply