Tuesday, April 7, 2026

‘ਉਜਵਲਾ ਦਿਵਸ’ ਤਹਿਤ ਲਾਭਪਾਤਰੀਆਂ ਨੂੰ ਐਲ.ਪੀ.ਜੀ ਸੁਰੱਖਿਆ ਤੇ ਵਰਤੋਂ ਬਾਰੇ ਕੀਤਾ ਜਾਗਰੂਕ

‘ਗਰਾਮ ਸਵਰਾਜ ਅਭਿਆਨ’ ਤਹਿਤ ਪਿੰਡਾਂ ਅੰਦਰ ਕਰਵਾਏ ਜਾ ਰਹੇ ਹਨ ਜਾਗਰੂਕਤਾ ਸਮਾਗਮ
ਪਠਾਨਕੋਟ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਅੰਦਰ ‘ਗਰਾਮ ਸਵਰਾਜ ਅਭਿਆਨ’ ਤਹਿਤ ‘ਉਜਵਲਾ ਦਿਵਸ’ ਮਨਾਇਆ ਗਿਆ, ਜਿਸ PPN2004201808ਤਹਿਤ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ ਤੇ ਪ੍ਰੋਗਰਾਮਾਂ ਵਿਚ ਉਜਵਲਾ ਲਾਭਪਾਤੀਆਂ ਨੂੰ ਐਲ.ਪੀ.ਜੀ ਸਬੰਧਿਤ ਸੁਰੱਖਿਆ ਅਤੇ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜਿਹੜੇ ਬਾਲਣ ਧੂੰਆਂ ਨਹੀ ਕਰਦੇ ਅਤੇ ਸਿਹਤ ਲਈ ਫਾਇਦੇਮੰਦ ਹਨ ਉਹ ਵਰਤੋਂ ਵਿਚ ਲਿਆਂਦੇ ਜਾਣ।ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਸਿਟੀ ਗੈਸ ਏਜੰਸੀ ਪਠਾਨਕੋਟ ਵਿਖੇ ਮਨਾਏ ਜਾ ਰਹੇ ‘ਉਜਵਲਾ ਦਿਵਸ’ ਦੋਰਾਨ ਸੰਬੋਧਨ ਕਰਦਿਆਂ ਕੀਤਾ।ਅਸ਼ੀਸ਼ ਵਿੱਜ, ਗੋਰਬ ਇਡੀਅਨ ਗੈਸ ਦੇ ਡੀ.ਐਨ.ਓ, ਰਾਕੇਸ਼ ਬੱਬਲੀ, ਯਸ਼ ਗੁਪਤਾ, ਪੁਨੀਤ ਮਹਾਜਨ, ਅਨੀਤਾ ਧਾਰ, ਮਨਜਿੰਦਰ ਸਿੰਘ ਡੀ. ਐਫ.ਐਸ.ਸੀ, ਨਸੀਬ ਸੈਣੀ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜ਼ਰ ਸਨ।
               ਵਿਧਾਇਕ ਅਨਿਲ ਵਿੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਉਜਵਲ ਦਿਵਸ’ ਸਬੰਧੀ ਕਰਵਾਏ ਗਏ ਪ੍ਰੋਗਰਾਮ ਵਿਚ ਲੋਕਾਂ ਨੂੰ ‘ਗਰਾਮ ਸਵਾਰਜ ਅਭਿਆਨ’ ਦੇ ਉਦੇਸ਼ ਅਤੇ ਸਕੀਮਾਂ ਪ੍ਰਤੀ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਗਿਆ।ਉਨ੍ਹਾਂ ‘ਉਜਵਲਾ ਦਿਵਸ’ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਸਹੂਲਤ ਦੇਣ ਦੇ ਮਕਸਦ ਨਾਲ 14 ਅਪ੍ਰੈਲ ਤੋਂ ਲੈ ਕੇ 5 ਮਈ ਤੱਕ ਜਿਲੇ ਅੰਦਰ ‘ਗਰਾਮ ਸਵਰਾਜ ਅਭਿਆਨ’ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਸੱਤ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਇਨਾਂ ਸਕੀਮ ਦਾ ਲਾਭਪਾਤਰੀਆਂ ਨੂੰ ਲਾਭ ਵੀ ਦਿੱਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਅਭਿਆਨ ਅਧੀਨ ਪਿੰਡ-ਪਿੰਡ ਜਾ ਕੇ ਸਕੀਮਾਂ ਦੇ ਲਾਭ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
                  PPN2004201809 ਉਨਾਂ ਦੱਸਿਆ ਕਿ ‘ਉਜਵਲ ਦਿਵਸ’ ਤਹਿਤ ਲੋੜਵੰਦ ਪਰਿਵਾਰਾਂ (ਐਸ.ਸੀ ਵਰਗ) ਦੇ ਲਾਭਪਾਤਰੀਆਂ ਨੂੰ ਐਲ.ਪੀ ਜੀ. ਗੈਸ ਸਿਲੰਡਰ ਦਿੱਤੇ ਜਾਂਦੇ ਹਨ।ਉਨਾਂ ਦੱਸਿਆ ਕਿ ਪੈਟਰੋਲੀਅਮ ਅਤੇ ਨੈਚੂਰਲ ਗੈਸ ਮੰਤਰਾਲੇ ਵੱਲੋਂ ਇਸ ਸਕੀਮ ਤਹਿਤ ਗੈਸ ਕੁਨੈਕਸ਼ਨ ਦਿੱਤੇ ਗਏ।ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹਾ ਪਠਾਨਕੋਟ ਵਿੱਚ ਕਰੀਬ 25 ਐਲ.ਪੀ.ਜੀ ਪੰਚਾਇਤਾਂ ਵਿੱਚ ਕਰੀਬ 1320 ਗੈਸ ਕੁਨੈਕਸਨ ਵੰਡੇ ਗਏ ਹਨ।
                  ਜਿਕਰਯੋਗ ਹੈ ਕਿ ‘ਗਰਾਮ ਸਵਰਾਜ ਅਭਿਆਨ’ ਤਹਿਤ 24 ਅਪ੍ਰੈਲ ਨੂੰ ਪੇਂਡੂ ਤੇ ਵਿਕਾਸ ਪੰਚਾਇਤਾਂ ਵਲੋਂ ‘ਰਾਸ਼ਟਰੀ ਪੰਚਾਇਤੀ ਰਾਜ ਦਿਵਸ’ ਮਨਾਇਆ ਜਾਵੇਗਾ, 28 ਅਪ੍ਰੈਲ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਲੋਂ ‘ਗਰਾਮ ਸ਼ਕਤੀ ਅਭਿਆਨ’ ਮਨਾਇਆ ਜਾਵੇਗਾ, 30 ਅਪ੍ਰੈਲ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ‘ਆਯੂਸ਼ਮਾਨ ਭਾਰਤ ਅਭਿਆਨ’, 2 ਅਪ੍ਰੈਲ ਨੂੰ ਖੇਤੀਬਾੜੀ ਵਿਭਾਗ ਵਲੋਂ ‘ਕਿਸਾਨ ਕਲਿਆਣ ਕਾਰਯਸ਼ਾਲਾ’ ਅਤੇ 5 ਮਈ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਲੋਂ ‘ਆਜੀਵਿਕਾ ਅਤੇ ਕੋਂਸਲ ਵਿਕਾਸ ਮੇਲਾ’ ਮਨਾਇਆ ਜਾਵੇਗਾ। ਜਿਸ ਅਧੀਨ ਵੱਖ-ਵੱਖ ਸਕੀਮਾਂ ਜਿਵੇਂ ਕਿ ਉਜਾਲਾ ਯੋਜਨਾ, ਪ੍ਰਧਾਨ ਮੰਤਰੀ ਉਜਵਲ ਯੋਜਨਾ, ਸਹਿਜ ਬਿਜਲੀ ਹਰ ਘਰ ਯੋਜਨਾ, ਸੌਭਾਗਿਆ ਯੋਜਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ, ਮਿਸ਼ਨ ਇੰਦਰਧਨੁਸ਼ ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਪ੍ਰਦਾਨ ਕੀਤਾ ਜਾਵੇਗਾ।
                      ਇਹ ਅਭਿਆਨ ਅਧੀਨ ਪਠਾਨਕੋਟ ਸਥਿਤ ਬਾਂਸਲ ਗੈਸ ਸਰਵਿਸ ਵਿਖੇ ਵੀ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਲਾਭਪਾਤਰੀਆਂ ਨੂੰ ਗੈਸ ਕੰਨੈਕਸਨ ਵੰਡੇ।ਇਸ ਮੋਕੇ ਅਨਿਲ ਬਾਂਸਲ ਅਤੇ ਹੋਰ ਹਾਜ਼ਰ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply