Friday, August 14, 2026

ਕਿਸਾਨ ਆਗੂਆ ਨੇ ਕਣਕ ਦੇ ਵੱਧ ਤੋਲ ਦਾ ਕੀਤਾ ਪਰਦਾਫਾਸ਼

PPN2304201803ਭੀਖੀ, 23 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਥਾਣਾ ਭੀਖੀ ਅਤੇ ਮਾਰਕੀਟ ਕਮੇਟੀ ਬੁਢਲਾਡਾ ਅਧੀਨ ਆਉਦੇ ਖ਼ਰੀਦ ਕੇਂਦਰ ਫਫੜੇ ਭਾਈਕੇ ਦੀ ਅਨਾਜ਼ ਮੰਡੀ ਵਿੱਚ ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋ ਕਣਕ ਦੀ ਖਰੀਦ ਦਾ ਤੋਲ ਚੈਂਕ ਕੀਤਾ ਗਿਆ।ਜਿੱਥੇ ਇੱਕ ਆੜ੍ਹਤੀਏ ਦੀ ਦੁਕਾਨ `ਤੇ ਜਾਂਚ ਦੌਰਾਨ ਕਣਕ ਵੱਧ ਤੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਆਗੂ ਇਕਬਾਲ ਸਿੰਘ ਫਫੜੇ ਭਾਈਕੇ ਅਤੇ ਭਾਨ ਸਿੰਘ ਬਰਨਾਲਾ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਫਫੜੇ ਭਾਈਕੇ ਦੇ ਖ਼ਰੀਦ ਕੇਂਦਰ ਦਾ ਦੋਰਾ ਕਰਦੇ ਸਮੇਂ ਮਾਨਸਾ ਦੇ ਆੜ੍ਹਤੀਏ ਪ੍ਰਸ਼ੋਤਮ ਦਾਸ ਐਂਡ ਕੰਪਨੀ ਦੀ ਦੁਕਾਨ `ਤੇ ਰਾਤ ਸਮੇਂ ਤੋਲੀ ਗਈ ਕਣਕ ਦੇ ਗੱਟਿਆਂ ਦਾ ਜਦੋਂ ਅੱਜ ਭਾਰ ਤੋਲਿਆ ਗਿਆ ਤਾਂ ਉਸ ਵਿੱਚੋਂ ਵੱਡੇ ਪੱਧਰ `ਤੇ ਹੇਰਾ ਫੇਰੀ ਸਾਹਮਣੇ ਆਈ ।ਉਨ੍ਹਾਂ ਦੱਸਿਆ ਕਿ ਪਿੰਡ ਖਿੱਲਣ ਦੇ ਕਿਸਾਨ ਅਮਰੀਕ ਸਿੰਘ ਦੇ 226, ਕੇਵਲ ਸਿੰਘ ਦੇ 242, ਮੱਖਣ ਸਿੰਘ ਦੇ 147 ਅਤੇ ਸੁਖਦੇਵ ਸਿੰਘ ਦੇ 160 ਕਣਕ ਦੇ ਗੱਟੇ ਤੋਲੇ ਗਏ ਜਦੋਂ ਅਮਰੀਕ ਸਿੰਘ ਦੇ ਤੋਲੇ ਗੱਟਿਆਂ ਦੀ ਜਾਂਚ ਕੀਤੀ ਗਈ ਤਾਂ ਇੱਕ ਗੱਟੇ ਵਿੱਚੋ 15 ਕਿਲੋ, ਇਸੇ ਤਰਾਂ ਇੱਕ ’ਚ 12 ਕਿਲੋ, 8 ਕਿਲੋ ਅਤੇ 6 ਕਿਲੋ ਵੱਧ ਕਣਕ ਪਾਈ ਗਈ।ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਆੜ੍ਹਤੀਏ ਦਾ ਲਾਇਸੰਸ ਕੈਂਸ਼ਲ ਕਰਕੇ ਤੁਰੰਤ ਧੋਖਾਧੜ੍ਹੀ ਦਾ ਪਰਚਾ ਦਰਜ ਕੀਤਾ ਜਾਵੇ ਤੇ ਨਾਲ ਹੀ ਕਿਸਾਨਾ ਨੂੰ ਮੁਆਵਜ਼ਾ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾ ਨੂੰ ਇਨਸਾਫ਼ ਨਹੀ ਮਿਲਦਾ ਤਾਂ ਕਿਸਾਨ ਜਥੇਬੰਦਿਆਂ ਸੰਘਰਸ਼ ਲਈ ਮਜਬੂਰ ਹੋਣਗੀਆਂ।ਇਸ ਮੋਕੇ ਕਿਸਾਨ ਆਗੂ ਅਮਰੀਕ ਸਿੰਘ ਫਫੜੇ, ਦਿਲਬਾਗ ਸਿੰਘ ਫਫੜੇ, ਕੇਵਲ ਸਿੰਘ ਅਕਲੀਆ, ਜੀਵਨ ਸਿੰਘ ਬੱਪੀਆਣਾ, ਰਾਜ ਸਿੰਘ ਖਿੱਲਣ, ਬਿੰਦਰ ਸਿੰਘ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply