ਅੰਮਿ੍ਤਸਰ, 23 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਲੋਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਮਾਸੂਮ ਧੀਅ ਆਸ਼ਿਫਾ ਅਤੇ ਦੇਸ਼ ਭਰ ’ਚ ਹੋਰ ਬੱਚੀਆਂ ਨਾਲ ਹੋ ਰਹੇ ਜ਼ਬਰ ਜਿਨਾਹ ਜਿਹੇ ਘਿਨਾਉਣੇ ਵਰਤਾਰਿਆਂ ਬਾਰੇ ‘ਧੀਆਂ ਦੀ ਪੁਕਾਰ’ ਅਤੇ ਮਾਸੂਮ ਧੀਆਂ ਦੇ ਦੁੱਖਾਂ ਦੀ ਕਹਾਣੀ ਨੂੰ ‘ਕੈਨਵਸ ਦੇ ਰੰਗ ਧੀਆਂ ਦੇ ਸੰਗ’ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਦੇ ਕਲਾਕਾਰਾਂ ਵਲੋਂ ਆਪਣੀਆਂ ਪੇਂਟਿੰਗਾਂ ਰਾਹੀਂ 24 ਅਪੈ੍ਰਲ ਨੂੰ ਸ਼ਾਮ 3.00 ਤੋਂ 6.00 ਵਜੇ ਤੱਕ ਵਿਰਸਾ ਵਿਹਾਰ ਦੇ ਵਿਹੜੇ `ਚ ਸ਼ਰਧਾਂਜਲੀ ਦੇਣਗੇ।ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਦੱਸਿਆ ਕਿ ਧੀਆਂ ਦੀ ਪੁਕਾਰ ਸਬੰਧੀ ਇਸ ਪ੍ਰੋਗਰਾਮ ਵਿਚ ਭਾਗ ਲੈ ਰਹੇ ਕਲਾਕਾਰਾਂ ਨੂੰ ਕੈਨਵਸ, ਕਾਗਜ਼ ਅਤੇ ਹੋਰ ਲੋੜੀਂਦਾ ਸਮਾਨ ਵਿਰਸਾ ਵਿਹਾਰ ਵਲੋਂ ਮੁਹਈਆ ਕਰਵਾਇਆ ਜਾਵੇਗਾ।ਇਸ ਵਰਕਸ਼ਾਪ ਵਿਚ ਕਿਸੇ ਵੀ ਉਮਰ ਦੇ ਕਲਾਕਾਰ ਭਾਗ ਲੈ ਸਕਦੇ ਹਨ।ਇਹ ਪ੍ਰੋਗਰਾਮ ਵਿਰਸਾ ਵਿਹਾਰ ਦੇ ਫਾਈਨ ਆਰਟ ਕਮੇਟੀ ਵਲੋਂ ਕੁਲਵੰਤ ਗਿੱਲ ਦੀ ਰਹਿਨੁਮਾਈ ਹੇਠ ਅਯੋਜਿਤ ਕੀਤਾ ਜਾ ਰਿਹਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media