Tuesday, March 3, 2026

ਯੂਨੀਵਰਸਿਟੀ ਵਿਖੇ ਭਵਿੱਖ ਵਿਚ ਭੋਜਨ ਵਿਸ਼ੇ `ਤੇ ਵਿਸ਼ੇਸ਼ ਲੈਕਚਰ

PPN2604201806 ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ)  – ਇੰਗਲੈਂਡ ਦੀ ਯੂਨੀਵਰਸਿਟੀ ਆਫ ਨਟਿੰਘਮ ਤੋਂ ਪ੍ਰੋਫ਼ੈਸਰ ਸੀਮਸ ਹਿਗਗਿਨਜ਼ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਭਵਿੱਖ ਵਿਚ ਭੋਜਨ ਵਿਸ਼ੇ `ਤੇ ਵਿਸ਼ੇਸ਼ ਲੈਕਚਰ ਦਿੱਤਾ।ਯੂਨੀਵਰਸਿਟੀ ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਬਲਮੀਤ ਸਿੰਘ ਗਿੱਲ ਨੇ ਪ੍ਰੋ. ਹਿਗਗਿਨਜ਼ ਦਾ ਯੂਨੀਵਰਸਿਟੀ ਕੈਂਪਸ ਵਿਚ ਪੁੱਜਣ `ਤੇ ਸਵਾਗਤ ਕੀਤਾ। ਪ੍ਰੋਫੈਸਰ ਨਰਪਿੰਦਰ ਸਿੰਘ ਨੇ ਯੂਨੀਵਰਸਿਟੀ ਦੀਆਂ ਅਕਾਦਮਿਕ ਅਤੇ ਖੋਜ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਨਾਲ ਦੱਸਿਆ।ਪ੍ਰੋ. ਹਿਗਗਿਨਜ਼ ਨੇ ਭਵਿੱਖ ਵਿਚ ਭੋਜਨ ਵਿਸ਼ੇ `ਤੇ ਭਾਸ਼ਣ ਦਿੰਦਿਆਂ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਫੂਡ ਪ੍ਰਾਸੈਸਿੰਗ ਸੈਕਟਰ ਵਿਚ ਮੌਜੂਦ ਵੱਖ-ਵੱਖ ਨਵੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ। PPN2604201807ਉਨ੍ਹਾਂ ਕਿਹਾ ਕਿ ਨਵੀਂ ਤਕਨਾਲੋਜੀ ਨੂੰ ਮੌਜੂਦਾ ਪ੍ਰੋਸੈਸਿੰਗ ਤਕਨੀਕਾਂ ਨਾਲ ਜੋੜਨ ਬਾਰੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਵਿਚ ਖੋਜ ਅਤੇ ਵਿਕਾਸ ਲਈ ਬਹੁ-ਦਿਸ਼ਾਵੀ ਪਹੁੰਚ ਅਪਨਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਅੱਜ ਉਪਭੋਗਤਾ ਸਮਝਦਾਰ ਹੈ ਅਤੇ ਉਹ ਖਾਣਪੀਣ ਸਬੰਧੀ ਬਹੁਤ ਸੁਚੇਤ ਹੈ।ਉਨ੍ਹਾਂ ਕਿਹਾ ਕਿ ਪੌਸ਼ਟਿਕ ਆਹਾਰ ਬਾਰੇ ਜਾਗਰੂਕਤਾ ਆਉਣ ਕਰਕੇ ਹਰ ਕੋਈ ਸ਼ੁੱਧ ਅਤੇ ਵਧੀਆ ਭੋਜਨ ਦੀ ਮੰਗ ਕਰਦਾ ਹੈ। ਪ੍ਰੋਫੈਸਰ ਬਲਮੀਤ ਸਿੰਘ ਗਿੱਲ ਨੇ ਆਪਣੇ ਭਾਸ਼ਣ ਵਿਚ ਪ੍ਰੋ. ਹਿਗਗਿਨਜ਼ ਦਾ ਧੰਨਵਾਦ ਕੀਤਾ।ਉਨ੍ਹਾਂ ਆਸ ਪ੍ਰਗਟਾਈ ਕਿ ਨੇੜਲੇ ਭਵਿੱਖ ਵਿੱਚ ਦੋ ਸੰਸਥਾਵਾਂ ਵਿੱਚ ਅਕਾਦਮਿਕ ਅਤੇ ਖੋਜ ਦੀਆਂ ਗਤੀਵਿਧੀਆਂ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਮਝੌਤੇ ਕੀਤੇ ਜਾਣਗੇ ਜਿਸ ਹੋਰ ਫੈਕਲਟੀ ਵਿਚਕਾਰ ਆਪਸੀ ਵਿਚਾਰ-ਵਟਾਂਦਰਿਆਂ ਨੂੰ ਉਤਸ਼ਾਹ ਮਿਲੇਗਾ। ਪ੍ਰੋ. ਹਿਗਗਿਨਜ਼ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪੁੁੱਛੇ ਸੁਆਲਾਂ ਦੇ ਜੁਆਬ ਦੀ ਦਿੱਤੇ। ਉਨ੍ਹਾਂ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦਾ ਵਿਦੇਸ਼ੀ ਸੰਸਥਾਵਾਂ ਨਾਲ ਅਜਿਹੇ ਅਕਾਦਮਿਕ ਯਤਨਾਂ ਨੂੰ ਉਤਸਾਹਿਤ ਕਰਨ ਲਈ ਧੰਨਵਾਦ ਕੀਤਾ। 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply