ਸਮਰਾਲਾ, 25 ਅਪ੍ਰੈਲ (ਪੰਜਾਬ ਪੋਸਟ- ਕੰਗ) – ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਗੋਸਲਾਂ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਨੇ ਬਾਰਵੀਂ ਜਮਾਤ ਦੇ ਸਾਇੰਸ ਗਰੁੱਪ ਦੇ 100 ਪ੍ਰਤੀਸ਼ਤ ਨਤੀਜੇ `ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।ਉਨਾ ਕਿਹਾ ਕਿ 17 ਵਿਦਿਆਰਥਣਾਂ ਵਿੱਚੋਂ 15 ਵਿਦਿਆਰਥਣਾਂ ਪਹਿਲੇ ਦਰਜੇ ਵਿੱਚ ਪਾਸ ਹੋਈਆਂ ਹਨ।ਇਸੇ ਤਰਾਂ ਸਕੂਲ ਦਾ ਆਰਟਸ ਗਰੁੱਪ ਦਾ ਨਤੀਜਾ ਵੀ 96 ਪ੍ਰਤੀਸ਼ਤ ਰਿਹਾ।ਸਾਇੰਸ ਗਰੁੱਪ ਵਿੱਚ ਰਮਨਦੀਪ ਕੌਰ 369 ਅੰਕ ਲੈ ਕੇ ਪਹਿਲੇ ਸਥਾਨ ਅਤੇ ਆਰਟਸ ਗਰੁੱਪ ਵਿੱਚ ਸੰਦੀਪ ਕੌਰ 371 ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀਆਂ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਪੰਚ ਹਰਦੇਵ ਸਿੰਘ ਨੇ ਸਮੂਹ ਵਿਦਿਆਰਥਣਾਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ।
ਇੱਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਹੀ ਇਸ ਸਕੂਲ ਵਿਖੇ ਸਾਇੰਸ ਗਰੁੱਪ ਆਉਣ ਕਾਰਨ ਇਹ ਸਾਇੰਸ ਗਰੁੱਪ ਦਾ ਪਲੇਠਾ ਨਤੀਜਾ ਹੈ, ਜੋ ਕਿ ਬਹੁਤ ਵਧੀਆ ਰਿਹਾ।ਇਸ ਕਾਰਨ ਇਲਾਕੇ ਦੀਆਂ ਪੰਚਾਇਤਾਂ, ਬੱਚਿਆਂ ਦੇ ਮਾਪਿਆਂ, ਅਧਿਆਪਕਾਂ ਅਤੇ ਨਗਰ ਵਿੱਚ ਖੁਸ਼ੀ ਦੀ ਲਹਿਰ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media