Sunday, November 1, 2026

ਖੇਡ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਟੇਕਿਆ ਮੱਥਾ

ਸਕੂਲਾਂ ਵਿੱਚ ਛੇਤੀ ਕੀਤੇ ਜਾਣਗੇ ਪੀ.ਟੀ ਟੀਚਰ ਭਰਤੀ – ਰਾਣਾ ਸੋਢੀ

PPN2704201803ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ) – ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਅਹੁੱਦਾ ਸੰਭਾਲਣ ਉਪਰੰਤ ਅੰਮਿ੍ਰਤਸਰ ਵਿਖੇ ਆਪਣੇ ਦੌਰੇ ਦੌਰਾਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਿਰ ਮੱਥਾ ਟੇਕਿਆ।ਉਨ੍ਹਾਂ ਨੇ ਪੰਜਾਬ ਦੀ ਚੜ੍ਹਦੀ ਕਲਾ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਕਿਹਾ ਕਿ ਜਲਿਆਂ ਵਾਲਾ ਬਾਗ ਵਿਖੇ ਸ਼ਹੀਦਾਂ ਦਾ ਅਸ਼ੀਰਵਾਦ ਲੈਣ ਲਈ ਆਇਆ ਹਾਂ।ਉਨ੍ਹਾਂ ਕਿਹਾ ਕਿ ਲੋਕਾਂ ਸਾਡੀ ਪਾਰਟੀ ਵਿੱਚ ਵਿਸ਼ਵਾਸ਼ ਰੱਖਿਆ ਹੈ ਜਿਸ ਸਦਕਾ ਸਾਡੀ ਸਰਕਾਰ ਹੌਂਦ ਵਿੱਚ ਆਈ ਹੈ।ਖੇਡ ਮੰਤਰੀ ਦੇ ਸਰਕਟ ਹਾਊਸ ਪਹੁੰਚਣ ਤੇ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਡ ਆਫ ਆਨਰ ਦਿੱਤਾ ਗਿਆ।ਉਨ੍ਹਾਂ ਜਿਲ੍ਹਾ ਪ੍ਰਸਾਸ਼ਨ ਵਲੋਂ ਵਿਕਾਸ ਹੀਰਾ ਐਸ:ਡੀ:ਐਮ ਅੰਮਿ੍ਰਤਸਰ ਵੀ ਨਾਲ ਸਨ।ਇਸ ਉਪਰੰਤ ਸਰਕਟ ਹਾਊਸ ਵਿਖੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਬਾਖੂਬੀ ਨਿਭਾਉਣਗੇ।ਖੇਡ ਮੰਤਰੀ ਨੇ ਪੱਤਰਕਾਰਾਂ ਦੇ ਸਵਾਲ ਜਵਾਬ ਦਿੰਦਿਆਂ ਕਿਹਾ ਕਿ ਕਬੱਡੀ ਦੀ ਮਾਨਤਾ ਬਰਕਰਾਰ ਰਹੇਗੀ ਅਤੇ ਇਸ ਸਕੂਲਾਂ ਕਾਲਜਾਂ ਵਿੱਚ ਵੀ ਇਸ ਦੀ ਟੇ੍ਰਨਿੰਗ ਦਿੱਤੀ ਜਾਵੇਗੀ। ਹਾਕੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਾਕੀ ਸਾਡੀ ਅਹਿਮ ਖੇਡ ਹੈ।ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਅੰਤਰਰਾਸ਼ਟਰੀ ਪੱਧਰ ’ਤੇ ਹਾਕੀ ਵਿੱਚ ਪੰਜਾਬ ਦੇ 9 ਖਿਡਾਰੀ ਹੁੰਦੇ ਸੀ, ਅੱਜ ਅਸੀਂ ਹਾਕੀ ਵਿੱਚ ਵੀ ਪਿਛੜ ਗਏ ਹਾਂ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਖੇਡ ਨੀਤੀ ਬਣਾਈ ਜਾਵੇਗੀ ਜਿਸ ਨਾਲ ਹਾਕੀ ਨੂੰ ਹੋਰ ੳੂੁਪਰ ਚੁੱਕਿਆ ਜਾ ਸਕੇ।ਖੇਡ ਮੰਤਰੀ ਨੇ ਦਸਿਆ ਕਿ ਸਕੂਲਾਂ ਵਿੱਚ ਪੀ.ਟੀ ਟੀਚਰਾਂ ਦੀ ਛੇਤੀ ਹੀ ਭਰਤੀ ਕੀਤੀ ਜਾਵੇਗੀ ਅਤੇ ਖੇਡ ਪੀਰੀਅਡ ਵੀ ਸ਼ੁਰੂ ਕੀਤੇ ਜਾਣਗੇ।ਅੰਮਿ੍ਰਤਸਰ ਦੇ ਕ੍ਰਿਕਟ ਸਟੇਡੀਅਮ ਦੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਦਾ ਦੌਰਾ ਕਰਨਗੇ ਅਤੇ ਖੇਡ ਸਟੇਡੀਅਮ ਵਿੱਚ ਪਾਈਆਂ ਜਾਣ ਵਾਲੀਆਂ ਊਣਤਾਈਆਂ ਨੂੰ ਦੂਰ ਕਰਨ ਦੇ ਨਾਲ ਆਈ.ਪੀ.ਐਲ ਦੇ ਮੈਚ ਲਿਆਉਣ ਦੀ ਕੋਸ਼ਿਸ਼ ਕਰਨਗੇ
ਰਾਣਾ ਸੋਢੀ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਾਰ ਹੋਈਆਂ ਕਾਮਨਵੈਲਥ ਗੇਮਾਂ ਵਿੱਚ ਹਰਿਆਣਾ ਨੇ 22 ਅਤੇ ਪੰਜਾਬ ਕੇਵਲ 6 ਮੈਡਲ ਹੀ ਜਿੱਤੇ ਹਨ।ਉਨ੍ਹਾਂ ਕਿਹਾ ਕਿ ਸਾਡਾ ਮਕਸਦ ਇਸ ਤਰ੍ਹਾਂ ਦੀ ਖੇਡ ਨੀਤੀ ਬਣਾਉਣਾ ਕਿ ਪੰਜਾਬ ਇਕ ਵਾਰ ਫਿਰ ਖੇਡਾਂ ਵਿੱਚ ਪਹਿਲਾਂ ਸਥਾਨ ਹਾਸਲ ਕਰੇ।ਨਸ਼ਿਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ਿਆਂ ਬਾਰੇ ਐਸ.ਟੀ.ਐਫ ਗਠਿਤ ਕੀਤੀ ਹੈ।ਜਿਸ ਦੀ ਜਾਂਚ ਚੱਲ ਰਹੀ ਹੈ ਜਾਂਚ ਵਿੱਚ ਜਿਸ ਦਾ ਨਾਮ ਆਵੇਗੀ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਸਾਡੀ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਕਰੇਗੀ।ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਬੇਹਤਰੀ ਲਈ ਕੰਮ ਕਰਾਂਗਾ ਅਤੇ ਆਪਣੇ ਵਾਅਦੇ ਪੂਰੇ ਕਰਾਂਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਸੁਨੀਲ ਦੱਤੀ ਹਲਕਾ ਵਿਧਇਕ ਉਤਰੀ, ਸ੍ਰੀ ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਭਗਵੰਤਪਾਲ ਸਿੰਘ ਸੱਚਰ, ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ, ਗੁਰਭੇਜ ਸਿੰਘ ਟਿੱਬੀ ਸਕੱਤਰ ਆਲ ਇੰਡੀਆ ਯੂਥ ਕਾਂਗਰਸ, ਸ੍ਰੀ ਦਵਿੰਦਰ ਸਿੰਘ ਜੰਗ ਵਾਇਸ ਪ੍ਰਧਾਨ ਯੂਥ ਕਾਂਗਰਸ ਅਤੇ ਵਿੱਕੀ ਸਿੱਧੂ ਓ.ਐਸ.ਡੀ ਖੇਡ ਮੰਤਰੀ ਪੰਜਾਬ ਵੀ ਨਾਲ ਸਨ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply