ਅੰਮ੍ਰਿਤਸਰ 30 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੋਸਾਇਟੀ ਦੇ `ਨਟਰਾਜ ਨ੍ਰਿਤ ਸਦਨ` ਵਲੋਂ `ਵਿਸ਼ਵ ਨ੍ਰਿਤ ਦਿਵਸ`
ਮਨਾਇਆ ਗਿਆ।10 ਸਾਲਾਂ ਤੋਂ ਲਗਾਤਾਰ ਮਨਾਏ ਜਾਂਦੇ ਇਸ ਵਿਚ ਅਲੱਗ-ਅਲੱਗ ਸਕੂਲਾਂ ਤੋਂ 110 ਵਿਦਿਆਰਥੀਆਂ ਤੇ ਭਾਰੀ ਗਿਣਤੀ ਵਿਚ ਅਧਿਆਪਕਾਂ ਨੇ ਭਾਗ ਲਿਆ।ਜਿਹਨਾਂ ਵਿਚ ਐਮ.ਕੇ.ਡੀ.ਏ.ਵੀ ਅਟਾਰੀ, ਕੀਡਜ਼ ਹੈਰੀਟੇਜ, ਹੋਲੀ ਹਰਟ ਰੈਸੀਡੈਂਸੀ, ਸਪਰਿੰਗ ਬਲੌਜ਼ਮ, ਪੁਲਿਸ ਡੀ.ਏ.ਵੀ, ਹੋਲੀ ਹਾਰਟ ਜੀ.ਟੀ ਰੋਡ ਭਵਨਜ਼ ਐਸ.ਐਲ, ਡੀ.ਏ.ਵੀ ਪਬਲਿਕ ਸਕੂਲ ਸ਼ਾਮਲ ਹੋਏ।ਪ੍ਰੋਗਰਾਮ ਦੀ ਸ਼ੁਰੂਆਤ ਵਿਰਸਾ ਵਿਹਾਰ ਪ੍ਰਧਾਨ ਤੇ ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਜਰਨਲ ਸਕੱਤਰ ਰਮੇਸ਼ ਯਾਦਵ, ਨ੍ਰਿਤ ਸਦਨ ਦੀ ਸੰਯੋਜਕ ਡਾ. ਰਸ਼ਮੀ ਨੰਦਾ, ਡਾ. ਰਿਤੂ ਸ਼ਰਮਾ, ਮੈਡਮ ਅੰਜਨਾ ਸੇਠ, ਡਾ. ਸ਼ਾਮ ਸੰੁਦਰ ਦੀਪਤੀ, ਟੀ.ਐਸ ਰਾਜਾ, ਅਰਵਿੰਦਰ ਸਿੰਘ ਚਮਕ, ਭੁਪਿੰਦਰ ਸਿੰਘ ਸੰਧੂ, ਸ਼ਾਇਰ ਮਲਵਿੰਦਰ, ਸ਼ਿਵਦੇਵ ਸਿੰਘ ਨੇ ਸ਼ਮਾ ਰੋਸ਼ਨ ਕਰਕੇ ਕੀਤੀ।ਕੇਵਲ ਧਾਲੀਵਾਲ ਨੇ ਆਏ ਦਰਸ਼ਕਾਂ ਦਾ ਸਵਾਗਤ ਕੀਤਾ।ਮੰਚ ਸੰਚਾਲਨ ਹਰਜੀਤ ਕੌਰ ਬੰਮਰਾ ਨੇ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨ੍ਰਿਤ ਸਦਨ ਦੇ ਮੈਂਬਰ ਬਲਵਿੰਦਰ ਕੌਰ ਰੰਧਾਵਾ, ਸ਼ੁਮਨ ਤਾਰਾ, ਲਤਿਕਾ ਅਰੋੜਾ,, ਰੰਜੂ, ਮਨੀਸ਼ਾ, ਕਾਜਲ, ਉਰਵਸ਼ੀ, ਰੋਜੀ, ਵੰਦਨਾ, ਮੋਨਿਕਾ, ਪੂਜਾ, ਮੀਤੂ, ਸ਼ਿਵਾਨੀ, ਮਮਤਾ, ਰੋਪੀ ਰਚਕਾ ਅਤੇ ਸ਼ਾਭਵੀ ਨੇ ਆਪਣਾ ਪੂਰਾ ਸਹਿਯੋਗ ਦਿੱਤਾ।ਪ੍ਰੋਗਰਾਮ ਵਿਚ ਮੈਡਮ ਸ਼ਰਨ ਅਰੋੜਾ ਤੇ ਸਤਨਾਮ ਮੈਡਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਾਪੇ ਤੇ ਅਧਿਆਪਕ ਹਾਜ਼ਰ ਹੋਏ।ਜਿਹਨਾਂ ਨੇ ਬੱਚਿਆਂ ਦੀ ਹੋਂਸਲਾ ਅਫਜ਼ਾਈ ਕੀਤੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media