Friday, October 30, 2026

ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਜਾਗ੍ਰਤੀ ਸੰਮੇਲਨ 6 ਮਈ ਸ਼ਾਮ ਨੂੰ- ਭੱਟੀ

dr-ambedkarਜੰਡਿਆਲਾ ਗੁਰੁ, 4 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 127ਵਾਂ ਜਨਮ ਦਿਵਸ ਨੂੰ ਸਮਰਪਿਤ ਜਨ ਜਾਗ੍ਰਤੀ ਸੰਮੇਲਨ ਐਤਵਾਰ ਸ਼ਾਮ ਸ਼ਹੀਦ ਊਧਮ ਸਿੰਘ ਚੌਂਕ ਜੰਡਿਆਲਾ ਗੁਰੂ ਵਿਖ ਕਰਵਾਇਆ ਜਾ ਰਿਹਾ ਹੈ।ਰਵਿੰਦਰ ਸਿੰਘ ਭੱਟੀ, ਮੁਖਤਾਰਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਮੁੱਖ ਮਹਿਮਾਨ ਆਰ.ਸੀ ਸੰਗਰ, ਸੀਨੀ. ਕਾਰਜਕਰਤਾ ਬਾਮਸੇਫ, ਡਾ. ਅਮਰਬੀਰ ਸਿੰਘ ਬੱਚਿਆਂ ਦੇ ਮਾਹਰ ਡਾਕਟਰ, ਸੁਖਰਾਜ ਸਿੰਘ, ਡੀ.ਆਰ ਆਦੀਆ, ਰਘੁਬੀਰ ਗਿੱਲ ਸਟੇਟ ਪ੍ਰਧਾਨ ਬਾਮਸੇਫ ਪੰਜਾਬ, ਹੇਮਰਾਜ ਸਕੱਤਰ ਬਾਮਸੇਫ ਪੰਜਾਬ, ਸੂਬੇਦਾਰ ਸੁਰਜੀਤ ਸਿੰਘ, ਰਜਿੰਦਰ ਸਿੰਘ ਰਾਣਾ ਪੰਜਾਬ ਪਹੁੰਚ ਕੇ ਆਪਣੇ ਵਿਚਾਰ ਰੱਖਣਗੇ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਮਲੂਕ ਸਿੰਘ, ਪ੍ਰਿੰ. ਕੁਲਦੀਪ ਸਿੰਘ, ਕ੍ਰਿਸ਼ਨ ਕੁਮਾਰ ਮੈਨੇਜਰ, ਰੇਸ਼ਮ ਸਿੰਘ ਆਦਿ ਪਹੁੰਚਣਗੇ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply