ਅੰਮ੍ਰਿਤਸਰ, 5 ਮਈ (ਪੰਜਾਬ ਪੋਸੋਟ- ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ਉਘੇ ਮੂਰਤੀਕਾਰ ਅਵਤਾਰ ਸਿੰਘ ਦੀ ਯਾਦ ਵਿੱਚ ਜੰਮੂ ਤੇ ਕਸ਼ਮੀਰ ਸੈਂਟਰ ਫਾਰ ਕਰੀਏਟਿਵ ਆਰਟਸ ਵਲੋਂ `ਪ੍ਰਤੀਬਿੰਬ-2` ਦੇ ਬੈਨਰ ਹੇਠ ਨੈਸ਼ਨਲ ਵਿਜ਼ੂਅਲ ਆਰਟ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਸੁਨੀਲ ਦੱਤੀ ਅਤੇ ਵਿਸ਼ੇਸ਼ ਮਹਿਮਾਨ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਆਮਦਨ ਕਰ ਵਿਭਾਗ ਦੇ ਡਿਪਟੀ ਕਮਿਸ਼ਨਰ ਰਾਹੁਲ ਪੱਡਾ ਵਲੋਂ ਕੀਤਾ ਗਿਆ।
ਇਸ ਪ੍ਰਦਰਸ਼ਨੀ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸੀਨੀਅਰ ਤੇ ਉਭਰਦੇ ਕਲਾਕਾਰਾਂ ਦੀਆਂ ਪੇਟਿੰਗਾਂ ਤੇ ਮੂਰਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।ਕਲਾਕਾਰਾਂ ਵਲੋਂ ਵੱਖ-ਵੱਖ ਮੀਡੀਅਮ ਤੇ ਤਕਨੀਕਾਂ ਨਾਲ ਅਲ਼ੱਗ-ਅਲੱਗ ਥੀਮਾਂ `ਤੇ ਬਣੀਆਂ ਕਲਾਕ੍ਰਿਤਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ।ਪ੍ਰਦਰਸ਼ਨੀ ਵਿੱਚ ਨਵੀਂ ਦਿੱਲੀ ਤੋਂ ਨਾਮਵਰ ਆਰਟਿਸਟਾਂ ਵੀ.ਐਸ ਰਾਹੀ ਤੇ ਡਾ. ਏ.ਕੇ ਦੀਕਸ਼ਤ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਐਨ.ਡੀ ਜਮਵਾਲ, ਟੀ.ਐਸ ਬਤਰਾ, ਜੰਗ ਸਿੰਘ ਵਰਮਨ, ਸ਼ਫੀ ਚਮਨ, ਓ.ਪੀ ਸ਼ਰਮਾ, ਅਨੀਲਾ ਸਿੰਘ, ਚਰਕ, ਪਾਇਲ ਚੱਢਾ, ਭੁਪਿੰਦਰ ਸਿੰਘ ਸੂਦਨ ਤੇ ਕੁਨੈਨ ਜੁਬੈਰ, ਚੰਡੀਗੜ ਤੋਂ ਪਰਭਿੰਦਰ ਲਾਲ ਤੇ ਹਰਪੁਨੀਤ ਕੌਰ, ਪੰਜਾਬ ਤੋਂ ਕੇ.ਐਸ ਗਿੱਲ, ਧਰਮਿੰਦਰ ਸ਼ਰਮਾ, ਨਿਸ਼ਾ, ਸੁਧਾਮਨੀ ਸੂਦ, ਮਾਲਾ ਚਾਵਲਾ, ਗਾਇਤਰੀ, ਇੰਦਰਪ੍ਰੀਤ ਕੌਰ, ਗੁਰਸ਼ਰਨ ਕੌਰ, ਨਰਿੰਦਰ ਸਿੰਘ, ਅਤੁਲ ਮੱਟੂ ਅਤੇ ਕਵੀ ਚੌਹਾਨ, ਗੁਜਰਾਤ ਤੋਂ ਮਮਤਾ ਪਟੇਲ ਤੇ ਰਾਗਿਨੀ ਤ੍ਰਿਪਾਠੀ, ਪੱਛਮੀ ਬੰਗਾਲ ਤੋਂ ਮੀਨੂ ਡੇਅ ਅਤੇ ਉਤਰ ਪ੍ਰਦੇਸ਼ ਤੋਂ ਪ੍ਰਤਿਮਾ ਸਿੰਘ ਆਦਿ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਜੰਮੂ ਤੇ ਕਸ਼ਮੀਰ ਸੈਂਟਰ ਫਾਰ ਕਰੀਏਟਿਵ ਆਰਟਸ ਦੇ ਡਾਇਰੈਕਟਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਲਗਾਈ ਗਈ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨਾਂ ਦੀ ਸੰਸਥਾ 20 ਸਾਲਾਂ ਤੋਂ ਕਲਾ ਖੇਤਰ ਵਿੱਚ ਆਰਟਿਸਟਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰ ਰਹੀ ਹੈ। ਆਰਟ ਗੈਲਰੀ ਦੇ ਆਨ. ਜਨਰਲ ਸੈਕਟਰੀ ਏ.ਐਸ ਚਮਕ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਸੈਂਟਰ ਫਾਰ ਕਰੀਏਟਿਵ ਆਰਟਸ ਨੇ ਉਘੇ ਮੂਰਤੀਕਾਰ ਅਵਤਾਰ ਸਿੰਘ ਦੀ ਯਾਦ `ਚ ਪ੍ਰਦਰਸ਼ਨੀ ਲਾ ਕੇ ਵਧੀਆ ਉਪਰਾਲਾ ਕੀਤਾ ਹੈ।ਵਿਧਾਇਕ ਸੁਨੀਲ ਦੱਤੀ, ਮੇਅਰ ਕਰਮਜੀਤ ਸਿੰਘ ਰਿੰਟੂ, ਇਨਕਮ ਟੈਕਸ ਡਿਪਟੀ ਕਮਿਸ਼ਨਰ ਰਾਹੁਲ ਪੱਡਾ ਤੇ ਆਰਟ ਗੈਲਰੀ ਦੇ ਚੇੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ, ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ ਨੇ ਕਲਾਕਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ।ਇਸ ਮੌਕੇ ਕਵਲ ਸਹਿਗਲ, ਧਰਮਿੰਦਰ ਸ਼ਰਮਾ, ਨਰਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਡਾ. ਗੋਪਾਲ ਕਿਰਦੋਵਾਲ, ਸੁਖਪਾਲ ਸਿੰਘ, ਰਵਿੰਦਰ ਢਿਲੋਂ ਆਦਿ ਤੋਂ ਇਲਾਵਾ ਕਈ ਕਲਾ ਪ੍ਰੇਮੀ ਹਾਜਰ ਸਨ।ਇਹ ਪ੍ਰਦਰਸ਼ਨੀ 6 ਮਈ ਤੱਕ ਚੱਲੇਗੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media