Friday, September 11, 2026

ਵਧੀਕ ਡਿਪਟੀ ਕਮਿਸ਼ਨਰ ਨੇ ਆਪਣੀ ਬੱਚੇ ਨੂੰ ਲਵਾਇਆ ਐਮ.ਆਰ ਦਾ ਟੀਕਾ

PPN0805201811ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਿਲ੍ਹੇ ਵਿੱਚ ਵੱਖ-ਵੱਖ ਸਕੂਲਾ ਵਿੱਚ ਖਸਰਾ ਅਤੇ ਰੁਬੈਲਾ ਦੇ ਟੀਕੇ ਲਗਵਾਏ ਗਏ ਅਤੇ ਸਾਰੇ ਸਕੂਲਾਂ ਵਲੋਂ ਇਸ ਮੁਹਿੰਮ ਨੂੰ ਭਰਵਾਂ ਹੂੰਗਾਰਾ ਮਿਲਿਆ।ਇੰਨਾਂ ਸਕੂਲਾਂ ਵਿੱਚ ਆਰਮੀ ਪਬਲਿਕ ਸਕੂਲ, ਦਰਸ਼ਨ ਸਿੰਘ ਫੇਰੂਮਾਨ ਹਾਈ ਸਕੂਲ, ਡੇਰਾ ਬਿਆਸ ਪਬਲਿਕ ਸਕੁਲ, ਸਪਰਿੰਗ ਡੇਲ ਸਕੂਲ, ਡੀ.ਏ.ਵੀ ਪਬਲਿਕ ਸਕੂਲ, ਕੇਂਦਰੀ ਵਿਦਿਆਲਿਆ ਆਦਿ ਸਕੂਲ ਸ਼ਾਮਲ ਹਨ।ਡੀ.ਏ.ਵੀ ਪਬਲਿਕ ਸਕੂਲ ਵਿਖੇ ਵਧੀਕ ਡਿਪਟੀ ਕਮੀਸ਼ਨਰ ਸੰਦੀਪ ਰਿਸ਼ੀ ਵਲੋ ਆਪਣੇ ਬੱਚੇ ਨੂੰ ਐਮ.ਆਰ ਦਾ ਟੀਕਾ ਲਵਾਇਆ ਗਿਆ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਆਪਣੇ ਬਚਿਆਂ ਨੂੰ ਖਸਰਾ ਅਤੇ ਰੁਬੈਲਾ ਦੇ ਟੀਕੇ ਜਰੂਰ ਲਗਵਾਉਣ।
ਢਾ. ਹਰਦੀਪ ਸਿੰਘ ਘਈ ਨੇ ਦਸਿਆ ਕਿ ਸ਼ਹਿਰ ਦੇ ਨਾਮੀ ਗਰਾਮੀ ਵੱਡੇ ਸਕੂਲਾਂ ਵਲੋਂ ਇਸ ਮੁਹਿੰਮ ਵਿੱਚ ਕਾਫੀ ਸਹਿਯੋਗ ਮਿਲ ਰਿਹਾ ਹੈ।ਇਸ ਦੇ ਨਾਲ ਹੀ ਜਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ ਨੇ ਅਜਨਾਲਾ ਦੇ ਐਸ.ਡੀ.ਐਮ ਅਤੇ ਕਾਨਵੈਂਟ ਸਕੂਲ ਦੇ ਪ੍ਰਿਸੀਪਲ ਨਾਲ ਗੱਲ ਕੀਤੀ ਤਾਂ ਉਨਾ ਭਰੋਸਾ ਦਿਵਾਇਆ ਕਿ ਉਹ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣਗੇ।ਉਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚੇ ਨੂੰ ਤੰਦਰੁਸਤ ਰੱਖਣ ਲਈ ਇਹ ਟੀਕਾ ਜਰੂਰ ਲਗਵਾਉਣ ਤੇ ਸਿਹਤ ਵਿਭਾਗ ਨੂੰ ਭਰਪੂਰ ਸਹਿਯੋਗ ਦੇਣ।ਇਸ ਮੌਕੇ ਤੇ ਡਾ. ਕੰੁਡਲ ਅਤੇ ਆਸਿਫ ਮੌਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply