ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਵਿਦਿਆਰਥੀਆਂ ਅੰਦਰ ਸੈਲਫ ਸਟੱਡੀ ਦੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਡਿਗਰੀਆਂ ਅਤੇ ਕੋਰਸਾਂ ਤੋ ਇਲਾਵਾ ਹਰ ਇੱਕ ਵਿਦਿਆਰਥੀ ਨੂੰ ਹੁਨਰ ਅਧਾਰਿਤ ਐਡਿਸ਼ਨਲ ਵਿਸ਼ਾ ਕਰਵਾਊਣ ਤਾਂ ਕੀ ਉਹਨਾ ਨੂੰ ਨੌਕਰੀਆਂ ਲੈਣ ਸਮੇਂ ਕਿਸੇ ਔਕੜ ਦਾ ਸਾਮਣਾ ਨਾ ਕਰਨਾ ਪਵੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਸਿੰਡੀਕੇਟ ਰੂਮ ਵਿਖੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸੰਬੋਧਨ ਸਮੇਂ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਤੋਂ ਇਲਾਵਾ ਅੱਜ ਲੋੜ ਹੈ ਕਿ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਦੇ ਨਾਲ-ਨਾਲ ਕਿੱਤਾ-ਮੁਖੀ ਕੋਰਸਾਂ/ਵਿਸ਼ਿਆਂ ਜ਼ਰੀਏ ਰੋਜਗਾਰ ਦੇ ਯੋਗ ਵੀ ਬਣਾਈਆ ਜਾਵੇ।
ਮੀਟਿੰਗ ਦਾ ਏਜੰਡਾ ਕਾਲਜ ਵਿਕਾਸ ਕੌਸਿਲ ਦੇ ਡੀਨ ਪ੍ਰੋ. ਟੀ.ਐਸ ਬੇਨੀਪਾਲ ਨੇ ਪੇਸ਼ ਕੀਤਾ। ਉਹਨਾਂ ਨੇ ਕਾਲਜਾਂ ਦੀਆਂ ਵੱਖ-ਵੱਖ ਮੰਗਾਂ ਤੋਂ ਉਪ- ਕੁਲਪਤੀ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਮੰਗਾਂ ਤੇ ਅਮਲ ਦੀ ਪ੍ਰਕਿਰਿਆ ਪਹਿਲਾਂ ਹੀ ਚਲ ਰਹੀ ਹੈ।ਉਪ-ਕੁਲਪਤੀ ਨੇ ਪੇਸ਼ ਕੀਤੇ ਏਜੰਡੇ ਉਪਰੰਤ ਦੱਸਿਆ ਕਿ ਕਾਲਜਾਂ ਨੂੰ ਆਨਲਾਈਨ ਦਾਖਲਾ ਪੋਰਟਲ ਵਿੱਚ ਰਜਿਸਟਰੇਸ਼ਨ ਤੋਂ ਬਾਅਦ ਵਿਦਿਆਰਥੀਆਂ ਦਾ ਵਿਸ਼ਾ ਬਦਲਣ ਦੀ ਸੁਵਿਧਾ ਦਿੱਤੀ ਜਾਵੇਗੀ ਅਤੇ ਕਾਲਜ ਨਵੇ ਕੋਰਸਾਂ ਨੂੰ ਸ਼ੁਰੂ ਕਰਨ ਲਈ ਵੀ ਆਪਣੀ ਪੇਸ਼ਕਾਰੀ ਯੂਨੀਵਰਸਿਟੀ ਦੇ ਅੱਗੇ ਰਖ ਸਕਦੇ ਹਨ।ਉਹਨਾਂ ਨੇ ਕਾਲਜਾਂ ਨੂੰ ਨੈਕ(ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੀਟੀਸ਼ਨ ਕੌਂਸਲ) ਦੇ ਤਹਿਤ ਪ੍ਰਰਮਾਣੀਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਤਾ ਕਿ ਉਹਨਾਂ ਨੂੰ ਸਰਕਾਰ ਵੱਲੋਂ੍ਹ ਫੰਡ ਅਤੇ ਹੋਰ ਸੁਵਿਧਾਵਾਂ ਮਿਲ ਸਕਣ। ਉਹਨਾਂ ਇਸ ਕਾਰਜ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਹੈ ਜੋ ਕੀ ਕਾਲਜਾਂ ਸਬੰਧੀ ਔਕੜਾਂ ਦੇ ਹਲ ਲਈ ਸੁਝਾਅ ਦੇ ਸਕਣ।
ਉਹਨਾਂ ਨੇ ਕਾਲਜਾਂ ਨੂੰ ਨਵੇ ਕੋਰਸ ਸ਼ੁਰੂ ਕਰਨ ਤੋਂ ਪਹਿਲਾ ਯੋਗ ਅਧਿਆਪਕਾਂ ਨੂੰ ਨਿਯੁਕਤ ਕਰਨ ਲਈ ਕਿਹਾ ਤਾਂ ਜੋ ਸਬੰਧਿਤ ਕੋਰਸ ਕਾਮਯਾਬੀ ਨਾਲ ਚਲਾਇਆ ਜਾ ਸਕੇ।ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਆਉਂਦੇ ਦਿਨਾਂ ਵਿੱਚ ਐਫ.ਟੀ.ਐਸ (ਫਾਈਲ ਟ੍ਰੈਕਿੰਗ ਸਿਸਿਟਮ) ਸ਼ੁਰੂ ਕਰ ਦਿੱਤਾ ਜਾਵੇਗਾ ਇਸ ਨਾਲ ਪ੍ਰਸ਼ਾਸਨ ਵਿੱਚ ਵਧੇਰੇ ਪਾਰਦਰਸ਼ਿਤਾ ਦੇ ਨਾਲ-ਨਾਲ ਤੇਜ਼ੀ ਵੀ ਆਏਗੀ।
ਉਹਨਾਂ ਨੇ ਪਿ੍ਰੰਸੀਪਲਾਂ ਦੇ ਧਿਆਨ ਵਿੱਚ ਲਿਆਂਦਾ ਕਿ ਵੀਸੀ ਆਫਿਸ ਵਿੱਚ 162 ਕਾਲਜਾਂ ਦੇ ਲੋਗੋ ਲਗਾ ਦਿੱਤੇ ਗਏ ਹਨ। ਉਹ ਹੁਨ ਇਹ ਵੀ ਚਾਹੁੰਦੇ ਹਨ ਕਿ ਸਾਰੇ ਕਾਲਜਾਂ ਦੇ ਝੰਡੇ ਵੀ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਲਗਾਏ ਜਾਣ ਜਿਨ੍ਹਾਂ ਕਾਲਜਾਂ ਵੱਲੋਂ ਕਾਲਜਾਂ ਦੇ ਝੰਡੇ ਭੇਜੇ ਗਏ ਹਨ ਉਹ ਲਗਾ ਦਿੱਤੇ ਗਏ ਹਨ ਜਿਸ ਦਾ ਮੁਖ ਮਕਸਦ ਇਹ ਦਸਣਾ ਹੈ ਕਿ ਕਾਲਜ ਵੀ ਸਾਡਾ ਹਿੱਸਾ ਹਨ। ਉਹਨਾਂ ਇਹ ਵੀ ਦੱਸਿਆ ਕਿ ਜੋ ਯੂਨੀਵਰਸਿਟੀ ਵਿੱਚ ਫੈਸਿਲਟੀ ਸੈਂਟਰ ਖੋਲਿਆ ਗਿਆ ਹੈ ਦੇ ਵਿੱਚ ਯੂਨੀਵਰਸਿਟੀ ਦੇ ਨਾਲ ਨਾਲ ਕਾਲਜਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਯੂਨੀਵਰਸਿਟੀ ਵੱਲੋਂ੍ਹ “ਪ੍ਰੀ-ਬੋਰਡ ਸਟੱਡੀ” ਵਰਗੇ ਇੱਕ ਅਹਿਮ ਫੈਸਲੇ ਬਾਰੇ ਦੱਸਦਿਆਂ ਕਿਹਾ ਕਿ ਇਸ ਦੇ ਤਹਿਤ ਪੇਪਰਾਂ ਦੇ ਸਿਲੇਬਸ ਤੋਂ ਲੈ ਕੇ ਉਸਦੇੇ ਪੈਟਰਨ ਤੱਕ ਸਭ ਕੁੱਝ ਵਿਦਿਆਰਥੀਆਂ ਅਤੇ ਇੰਡਸਟਰੀਅਲ ਪ੍ਰਤੀਨਿਧੀ ਨਿਰਧਾਰਿਤ ਕਰ ਸਕਣਗੇ ਜਿਸ ਨਾਲ ਨੌਕਰੀਆਂ ਦੇ ਲੈਣ-ਦੇਣ ਵਿੱਚ ਵਾਧੇ ਦੇ ਨਾਲ ਨਾਲ ਕਾਰਜ ਕੁਸ਼ਲਤਾ ਵੀ ਵਧੇਗੀ।ਉਹਨਾਂ ਦੱਸਿਆ ਕਿ ਇਹ ਪ੍ਰੀ ਸਟਡੀ ਬੋਰਡ ਪ੍ਰਣਾਲੀ ਨੂੰ ਐਮ.ਐਚ.ਆਰ.ਡੀ ਮਿਨਿਸਟ੍ਰੀ ਵੱਲੋਂ ਵੀ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਹ ਪੂਰੇ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵੀ ਲਾਗੂ ਕਰ ਦਿੱਤੀ ਜਾਵੇਗੀ।
ਉਹਨਾਂ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਦੀ ਗੁਣਵੱਤਾ ਉੱਤੇ ਜੋਰ ਦੇਣ ਅਤੇ ਉਹਨਾਂ ਨਾਲ ਨਿਜੀ ਤੌਰ ਤੇ ਰੂਬਰੂ ਹੋਣ ਤਾਂ ਜੋ ਅਧਿਆਪਕ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਸਕੇ। ਉਹਨਾਂ ਨੇ ਯੂਨੀਵਰਸਿਟੀ ਵਿੱਚ `ਇਨੋਵੇਸ਼ਨ ਬੋਰਡ` ਦੀ ਸ਼ੁਰੂਆਤ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਸ ਦੇ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਅੱਧਿਆਪਕ ਵੀ ਸ਼ਾਮਲ ਕੀਤੇ ਗਏ ਹਨ ਜਿੱਨਾਂ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਤਹਿਤ ਯੂਨੀਵਰਸਿਟੀ ਸਿਖਿੱਆ ਵਿੱਚ ਸੁਧਾਰ ਲਿਆਉੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਪ੍ਰਿੰਸੀਪਲਾਂ ਨੂੰ ਯੂਨੀਵਰਸਿਟੀ ਵਿੱਚ ਸਥਾਪਤ ਕੀਤੇ ਮਿਊਜ਼ੀਅਮ “ਹਿਸਟਰੀ ਐਂਡ ਡਰੀਮਸ” ਵਿੱਚ ਆਪਣੇ ਵਿਦਿਆਰਥੀਆਂ ਦੇ ਹੁਨਰ ਦੀ ਪੇਸ਼ਕਾਰੀ ਕਰਨ ਦਾ ਖੁੱਲ੍ਹਾ ਸੱਦਾ ਵੀ ਦਿੱਤਾ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਅਤੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਵੱਖ ਵੱਖ ਸਬੰਧਤ ਕਾਲਜਾਂ ਦੇ ਪ੍ਰਿੰਸੀਪਲ ਹਾਜਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media