Saturday, October 17, 2026

ਕੇਂਦਰੀ ਜੇਲ ਵਿਖੇ ਮਨਾਇਆ ਗਿਆ ਰੈਡ ਕਰਾਸ ਦਿਵਸ

PPN0805201815ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – 8 ਮਈ 1828 ਨੂੰ ਸਵਿਟਜ਼ਰਲੈਂਡ ਵਿਚ ਪੈਦਾ ਹੋਏ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ `ਤੇ ਮਨਾਏ ਜਾਂਦੇ ਰੈਡ ਕਰਾਸ ਦਿਵਸ ਮੌਕੇ ਅੱਜ ਉਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਸਾਲ ਦੇ ਥੀਮ `ਐਵਰੀਵੇਅਰ ਐਵਰੀਵੰਨ` ਤਹਿਤ ਇਹ ਦਿਹਾੜਾ ਕੇਂਦਰੀ ਜੇਲ (ਸੁਧਾਰ ਘਰ) ਵਿਚ ਮਨਾਇਆ ਗਿਆ, ਤਾਂ ਜੋ ਇਥੇ ਰਹਿਣ ਵਾਲਿਆਂ ਦਾ ਮੈਡੀਕਲ ਚੈਕਅੱਪ ਕਰਵਾਇਆ ਜਾ ਸਕੇ।ਸਿਵਲ ਸਰਜਨ ਵਲੋਂ ਭੇਜੇ ਗਏ ਡਾਕਟਰਾਂ ਦੀ ਟੀਮ ਅਤੇ ਸੁਧਾਰ ਘਰ ਦੇ ਆਪਣੇ ਡਾਕਟਰਾਂ ਦੀ ਟੀਮ ਨੇ ਮਿਲ ਕੇ 1500 ਦੇ ਕਰਬਿ ਕੈਦੀਆਂ ਤੇ ਹਵਾਲਾਤੀਆਂ ਦਾ ਮੁਆਇਨਾ ਕੀਤਾ ਅਤੇ ਉਹਨਾਂ ਨੂੰ ਵੱਖ-ਵੱਖ ਤਕਲੀਫਾਂ ਦੇ ਅਨੁਸਾਰ ਦਵਾਈਆਂ ਵੀ ਮੁਹਈਆਂ ਕਰਵਾਈਆਂ। ਇਹ ਕੈਪ ਡਿਪਟੀ ਕਮਿਸ਼ਨਰ ਤੇ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਕਮਲਦੀਪ ਸਿੰਘ ਸੰਘਾ ਦੇ ਨਿਰਦੇਸ਼ਾਂ ਅਨੁਸਾਰ ਸੁਭਾਸ਼ ਚੰਦਰ ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ `ਚ ਲਗਵਾਇਆ ਗਿਆ।ਜੇਲ੍ਹ ਦੇ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਤੇ ਉਹਨਾਂ ਦੇ ਡਿਪਟੀ ਸੁਪਰਡੈਂਟ ਜੇਲ੍ਹ ਤੇ ਪੂਰੀ ਟੀਮ ਨੇ ਸ਼ਲਾਘਾਯੋਗ ਸਹਿਯੋਗ ਦਿੱਤਾ।ਵਧੀਆ ਆਚਰਨ ਤੇ ਅਨੁਸ਼ਾਸ਼ਨ ਵਾਲਿਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਸਾਹਿਬ (ਜ) ਨੇ ਸਨਮਾਨਿਤ ਵੀ ਕੀਤਾ।ਸਰੂਪ ਸਿੰਘ ਆਈ.ਪੀ.ਐਸ ਰਿਟਾਇਰਡ ਆਈ.ਜੀ ਨੇ ਵੀ ਕੈਦੀਆਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ।ਸ੍ਰੀ ਮਤੀ ਵਿਨੈ ਸ਼ਰਮਾ ਕਾਰਜਕਾਰੀ ਸਕੱਤਰ ਰੈਡ ਕਰਾਸ ਸੁਸਾਇਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

 

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply