ਬਟਾਲਾ, 10 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਨੂੰ ਵਧੀਆ ਤੇ ਗੁਣਾਤਮਿਕ ਕ੍ਰਿਰਿਆਵਾਂ ਤੋ ਜਾਣੂ ਕਰਵਾਉਣ ਤੇ ਨਾਲ ਸਕੂਲੀ ਪ੍ਰਬੰਧ ਦੀ ਜਾਣਕਾਰੀ ਦੇਣ ਦੇ ਮਕਸਦ ਦੇ ਨਾਲ ਪੰਜਾਬ ਭਰ ਜਿਲਾ ਪੱਧਰੀ ਟੀਮਾਂ ਸਕੂਲਾਂ ਦਾ ਨਿਰੀਖਣ ਕਰ ਰਹੀਆਂ ਹਨ, ਗੁਰਦਾਸਪੁਰ ਦੀ ਸਿੱਖਿਆ ਸੁਧਾਰ ਟੀਮ ਇੰਚਾਰਜ਼ ਸੁਰਿੰਦਰ ਕੁਮਾਰ, ਕਮਲਦੀਪ, ਪਰਵੀਨ ਕੁਮਾਰ, ਜਿੰਮੀ ਖਜੂਰੀਆਂ ਨੇ ਜਿਲਾ ਗੁਰਦਾਸਪੁਰ ਦੇ ਤਿੰਨ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਖੁੰਡਾ, ਧਾਰੀਵਾਲ ਕਲਾਂ ਤੇ ਸਰਕਾਰੀ ਮਿਡਲ ਸਕੂਲ ਧਾਰੀਵਾਲ ਕਲਾਂ ਦਾ ਨਿਰੀਖਣ ਕੀਤਾ।ਖੁੰਡਾ ਸਕੂਲ ਦੇ ਅਧਿਆਪਕਾਂ ਦੀ ਹਾਜਰੀ ਵਿਚ ਪਾਇਆ ਕਿ ਸਾਰੇ ਅਧਿਆਪਕ ਸਮੇ ਸਿਰ ਸਕੂਲ ਵਿਚ ਹਾਜਰ ਸਨ, ਅਧਿਆਪਕ ਹਾਜਰੀ, ਮਿਡ ਡੇ ਮੀਲ ਖਾਤਾ ਤੇ ਸਕੂਲ ਸਾਫ ਸਫਾਈ ਵਧੀਆ ਤੇ ਪ੍ਰਭਾਵਸ਼ਾਲੀ ਸੀ, ਸਵੇਰ ਦੀ ਸਭਾ ਦਾ ਰਜਿਸਟਰ ਅਪਡੇਟ ਕੀਤਾ ਹੋਇਆ ਸੀ।ਧਾਰੀਵਾਲ ਕਲਾਂ ਤੇ ਮਿਡਲ ਸਕੂਲ ਧਾਰੀਵਾਲ ਕਲਾਂ ਦੇ ਰਿਕਾਰਡ ਵਿਚ ਮਿਡ ਡੇ ਮੀਲ ਮੀਨੂ ਅਨੁਸਾਰ ਤਿਆਰ ਕੀਤਾ ਹੋਇਆ ਸੀ, ਟੇਸਟ ਰਜਿਸਟਰ, ਅਧਿਆਪਕ ਹਾਜਰ, ਸਕੂਲ ਦੇ ਫੰਡ ਆਦਿ ਸਾਰੇ ਹੀ ਅਪਡੇਟ ਕੀਤੇ ਹੋਏ ਸਨ।ਸਿਖਿਆ ਸੁਧਾਰ ਟੀਮ ਦੇ ਮੈਬਰਾਂ ਵਲੋ ਪਲੇਵੇਅ ਤਰੀਕੇ ਨਾਲ ਵਿਦਿਆਰਥੀਆਂ ਦਾ ਗਿਆਨ ਪਰਖਿਆ ਗਿਆ।ਟੀਮ ਮੈਬਰ ਵਲੋ ਮੌਖਿਕ ਤੇ ਲਿਖਤੀ ਕ੍ਰਿਰਿਆਵਾਂ ਕਰਵਾਈਆਂ ਗਈਆਂ। ਕੂਲਾਂ ਦਾ ਸਮੁੱਚਾ ਪ੍ਰਬੰਧ ਵਧੀਆ ਤੇ ਸਾਫ ਸੂਧਰਾ ਹੋਣ `ਤੇ ਸਕੂਲ ਦੀ ਪ੍ਰਸੰਸਾ ਵੀ ਕੀਤੀ ਗਈ।ਇੱਕਾ ਦੁੱਕਾ ਪਾਈਆਂ ਗਈਆਂ ਤਰੁੱਟੀਆਂ ਨੂੰ ਮੌਕੇ `ਤੇ ਸੁਲਝਾ ਲਿਆ ਗਿਆ।ਸਲਾਨਾ ਨਿਰੀਖਣ ਵਾਲੇ ਸਕੂਲਾਂ ਵਿਚ ਪ੍ਰੇਮ ਪਾਲ, ਮਨਜੀਤ ਕੌਰ, ਸੀਮਾ, ਬਲਵਿੰਦਰ ਸੰਧੂ, ਗੁਰਜੀਤ ਕੌਰ ਤੇ ਸੁਰਜਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media