Sunday, February 1, 2026

10ਵੀਂ, 12ਵੀਂ ਦੇ ਮੈਰਿਟ ਹੋਲਡਰਾਂ ਦਾ ਰਾਜ ਪੱਧਰੀ ਸਮਾਰੋਹ ‘ਚ ਹੋਵੇਗਾ ਸਨਮਾਨ

ਸਿੱਖਿਆ ਮੰਤਰੀ ਪੰਜਾਬ ਸੋਨੀ ਹੋਣਗੇ ਮੁੱਖ ਮਹਿਮਾਨ- ਮੱਟੂ, ਗਿੱਲ

PPN1105201808ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ ਬਾਹਰਵੀਂ ਦੀ ਸਲਾਨਾ ਪ੍ਰੀਖਿਆ ਚੋਂ ਪੰਜਾਬ ਭਰ ‘ਚ ਮੈਰਿਟ ਪ੍ਰਾਪਤ ਕਰਨ ਵਾਲੇ ਪਹਿਲੇ ਪੰਜ-ਪੰਜ ਅਤੇ ਜਿਲੇ ਦੇ ਹੋਣਹਾਰ ਵਿਦਿਆਰਥੀਆਂ ਤੇ ਕੌਮੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੋਰ `ਤੇ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਸਨਮਾਨਿਤ ਕੀਤਾ ਜਾਵੇਗਾ।
ਸਮਾਜ ਸੇਵਾ, ਭਰੂਣ ਹੱਤਿਆ ਤੋਂ ਇਲਾਵਾ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ 120 ਸਕੂਲਾਂ ਤੇ ਕਾਲਜ਼ਾਂ ਦੇ 80 ਹਜਾਰ ਨੋਜਵਾਨ ਲੜਕੇ-ਲੜਕੀਆਂ ਨੂੰ ਜਾਗਰੂਕ ਕਰਕੇ ਇੰਡੀਆ ਬੁੱਕ ਆਫ ਰਿਕਾਰਡ ‘ਚ ਆਪਣਾ ਨਾਂ ਦਰਜ ਕਰਵਾ ਕੇ ਭਾਰਤ ਦੇ 100 ਟਾਪਰ ਭਾਰਤੀਆਂ ‘ਚ 51ਵਾਂ ਸਥਾਨ ਹਾਸਲ ਕਰਨ ਵਾਲੀ ਮਿਸ ਰੋਬਿਨਜੀਤ ਕੋਰ ਗਿੱਲ ਤੇ  ਗੁਰੰਿਦਰ ਸਿੰਘ ਮੱਟੂ ਨੇ ਸਾਂਝੇ ਤੋਰ `ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੀਨੇ ਦੇ ਆਖਿਰ ‘ਚ ਹੋਣ ਵਾਲੇ ਰਾਜ ਪੱਧਰੀ ਸਮਾਰੋਹ ਸਬੰਧੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਅਤੇ ਸਕੂਲ ਮੁੱਖੀਆਂ ਨੂੰ ਵਿਦਿਆਰਥੀਆਂ ਤੇ ਖਿਡਾਰੀਆਂ ਦੇ ਨਾਂ ਭੇਜਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ।
ਇਸ ਮੌਕੇ ਪ੍ਰਮਿੰਦਰ ਸਿੰਘ ਸੈਣੀ, ਸੰਦੀਪ ਸਿੰਘ, ਪੁਨੀਤ ਵਾਟਸ, ਗੁਰਮੀਤ ਸਿੰਘ ਸੰਧੂ, ਮਾਨਸੀ ਖੰਨਾ, ਭਾਵਨਾ, ਬਿਊਟੀ ਸਿੰਘ, ਪੂਜਾ ਸ਼ਰਮਾ, ਕੋਮਲ ਕਾਲੀਆ, ਦਮਨਪ੍ਰੀਤ ਕੋਰ, ਲਵਪ੍ਰੀਤ ਕੋਰ, ਕੋਚ ਰਜਿੰਦਰ, ਅਰਸ਼ਪ੍ਰੀਤ ਕੋਰ, ਵਰਿੰਦਰ ਚਾਵਲਾ, ਰਿਸ਼ੂ, ਦੀਪਿਕਾ ਅਤੇ ਹਰਿੰਦਰ ਸਿੰਘ ਸਚਦੇਵਾ ਦਾ ਅਹਿਮ ਯੋਗਦਾਨ ਹੋਵੇਗਾ।

 

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …

Leave a Reply