ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਵਪਾਰ ਮੰਡਲ ਧੂਰੀ ਦੀ ਹੋਈ ਚੋਣ ’ਚ ਵਿਕਾਸ ਜੈਨ ਧੂਰੀ ਵਪਾਰ ਮੰਡਲ ਦੇ ਪ੍ਰਧਾਨ ਬਣੇ।ਇਸ ਚੋਣ ਸਬੰਧੀ ਵਪਾਰ ਮੰਡਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਬਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਇਸ ਚੋਣ ਵਿਚ ਕੁੱਲ 52 ਐਸੋਸੀਏਸ਼ਨਾਂ ਨੇ ਭਾਗ ਲਿਆ।ਵਿਕਾਸ ਜੈਨ ਨੂੰ 33 ਵੋਟਾਂ ਤੇ ਪਰਮੋਦ ਨੇ 19 ਵੋਟਾਂ ਨੂੰ ਪਈਆਂ।ਵਿਕਾਸ ਜੈਨ ਨੇ ਪਰਮੋਦ ਨੂੰ 14 ਵੋਟਾਂ ਨਾਲ ਹਰਾਇਆ।
ਮੈ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਉਹ ਇਸ ਤਰ੍ਹਾ ਸਹਿਯੋਗ ਦਿੰਦੇ ਰਹਿਣਗੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਕਾਸ ਜੈਨ ਪ੍ਰਧਾਨ ਵਪਾਰ ਮੰਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਵਪਾਰ ਮੰਡਲ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹਰ ਸਮੇਂ ਯਤਨਸ਼ੀਲ ਰਹਿਣਗੇ।ਉਨ੍ਹਾਂ ਕਿਹਾ ਕਿ ਹਾਰ ਜਿੱਤ ਉਨ੍ਹਾਂ ਲਈ ਕੋਈ ਮਾਇਨੇ ਨਹੀ ਰੱਖਦੀ।ਉਹ ਵਪਾਰ ਮੰਡਲ ਦੀ ਬਹਿਤਰੀ ਲਈ ਹਰ ਇੱਕ ਵਿਅਕਤੀ ਨੂੰ ਨਾਲ ਲੈ ਕੇ ਚੱਲਣਗੇ।
ਪ੍ਰਧਾਨ ਬਣਨ ਉਪਰੰਤ ਵਿਕਾਸ ਜੈਨ ਨੇ ਸਾਰੀਆਂ ਐਸੋਸੀਏਸ਼ਨਾਂ ਅਤੇ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਕਾਂਤੀ ਚੌਕ ਤੋ ਲੈ ਕੇ ਵੱਖ-ਵੱਖ ਬਾਜਾਰਾਂ ਦਾ ਰਾਊਂਡ ਲਗਾਇਆ ਅਤੇ ਵਪਾਰੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ।ਇਸ ਮੌਕੇ ਸੁਮਿਤ ਗੋਇਲ,ਭੂਸ਼ਨ ਐਡਵੋਕੇਟ ਸੁੰਦਰ ਲਾਲ ਸ਼ਰਮਾ, ਸੰਜੀਵ ਸਿੰਗਲਾ,ਰਜੇਸ਼ ਸਚਦੇਵਾ, ਟਿਕੂ ਜਿੰਦਲ ਪ੍ਰਧਾਨ, ਗਗਨ ਜਿੰਦਲ, ਪਵਨ ਗਰਗ, ਸੁਰੇਸ਼ ਬਾਂਸਲ ਪ੍ਰਧਾਨ ਵਿਕਾਸ ਪ੍ਰੀਸ਼ਦ, ਦਰਸ਼ਨ ਖੁਰਮੀ ਪ੍ਰਧਾਨ, ਪ੍ਰਦੀਪ ਵਰਮਾ ਸ਼ਿਵ ਸੈਨਾ ਪ੍ਰਧਾਨ, ਵਿਵੇਸ਼ ਗੋਇਲ, ਰਮੇਸ਼ ਕੁਮਾਰ, ਹੰਸ ਰਾਜ ਗੁਪਤਾ, ਗੋਪੂ ਵਰਮਾ, ਵਿਸ਼ਾਲ ਜੈਨ, ਪ੍ਰਵੀਨ ਗਰਗ, ਮਹਿੰਦਰ ਪਾਲ ਜਿੰਦਲ, ਹਰੀਸ਼ ਕੁਮਾਰ, ਰਾਜ ਕੁਮਾਰ, ਹੇਮ ਰਾਜ ਜਿੰਦਲ, ਰਾਜ ਕੁਮਾਰ, ਭੂਸ਼ਨ ਗਰਗ, ਸਤਪਾਲ, ਸੁਨੀਲ ਗਰਗ, ਦੀਪਕ ਗਰਗ, ਗੌਰਵ ਗੁਪਤਾ, ਆਸ਼ੂ ਗਰਗ, ਹਰਿੰਦਰ ਸਿੰਘ, ਪਿਆਰਾ ਸਿੰਘ, ਬੌਬੀ ਬਾਂਸਲ, ਦਿਨੇਸ਼ ਸਿੰਗਲਾ, ਅਨਿਲ ਬਾਂਸਲ, ਗੁਰਮੀਤ ਸਿੰਘ, ਅਸ਼ੋਕ ਭੰਡਾਰੀ, ਅਨਮੋਲ ਗਰਗ, ਅਮਨਦੀਪ ਜਿੰਦਲ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …