Saturday, April 11, 2026

ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰੀਆਂ ਨੂੰ ਹੁਣ ਮਿਲੇਗੀ ਪਠਾਨਕੋਟ `ਚ ਪਾਸਪੋਰਟ ਬਣਵਾਉਣ ਦੀ ਸਹੂਲਤ

23 ਮਈ  ਨੂੰ ਮੈਂਬਰ ਸੁਨੀਲ ਜਾਖੜ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਦਾ ਕਰਨਗੇ ਆਰੰਭ

PPN1805201813 ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੂੰ ਹੁਣ ਪਾਸਪੋਰਟ ਬਣਾਉਂਣ ਦੇ ਲਈ ਜਲੰਧਰ ਜਾਂ ਫਿਰ ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਇਹ ਪਾਸ ਪੋਰਟ ਬਣਾਉਂਣ ਦੀ ਸੁਵਿਧਾ ਹੁਣ ਜ਼ਿਲ੍ਹਾ ਪਠਾਨਕੋਟ ਅੰਦਰ ਮੁੱਖ ਡਾਕਘਰ ਵਿੱਚ ਮਿਲ ਸਕੇਗੀ ਅਤੇ 23 ਮਈ  ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਦਾ ਆਰੰਭ ਪਠਾਨਕੋਟ ਦੇ ਮੁੱਖ ਡਾਕਘਰ ਵਿੱਚ ਕਰਨਗੇ। PPN1805201814
    ਇਹ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਡਿਵੀਜਨ ਦੇ ਮੁੱਖ ਪ੍ਰਬੰਧਕ ਜੀ.ਸੀ. ਗੋਇਲ ਨੇ ਦੱਸਿਆ ਕਿ 23 ਮਈ ਨੂੰ 12 ਵਜੇ ਪਠਾਨਕੋਟ ਦੇ ਡਾਕਖਾਨਾ ਚੌਕ ਵਿੱਚ ਸਥਿਤ ਮੁੱਖ ਡਾਕਘਰ ਵਿੱਚ ਸ੍ਰੀ ਸੁਨੀਲ ਜਾਖੜ ਇਸ ਸੁਵਿਧਾ ਦਾ ਆਰੰਭ ਕਰਕੇ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੀ ਜਨਤਾ ਨੂੰ ਸਮਰਪਿਤ ਕਰਨਗੇ। ਉਨ੍ਹਾਂ ਦੱਸਿਆ ਕਿ ਦੋਨੋ ਜ਼ਿਲ੍ਹਿਆਂ ਦੀ ਮੰਗ ਤੋਂ ਬਾਅਦ ਪੋਸਟਲ ਵਿਭਾਗ ਵੱਲੋਂ ਸਰਕਾਰ ਨੂੰ ਪਾਸਪੋਰਟ ਸੁਵਿਧਾ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਲਈ ਮੁਹੱਈਆ ਕਰਵਾਉਂਣ ਦੇ ਲਈ ਲਿਖਿਤ ਭੇਜਿਆ ਗਿਆ ਸੀ ਅਤੇ ਮੰਨਜੂਰੀ ਮਿਲਣ ਤੋਂ ਬਾਅਦ ਇਹ ਸੁਵਿਧਾ ਪਠਾਨਕੋਟ ਵਿਖੇ ਸੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਸਪੋਰਟ ਆਫਿਸ  ਪਠਾਨਕੋਟ ਮੁੱਖ ਡਾਕਘਰ ਦੇ ਫਸਟ ਫਲੋਰ ਤੇ ਬਣਾਇਆ ਜਾਵੇਗਾ, ਜਿਥੇ ਲੋਕਾਂ ਨੂੰ ਪਾਸਪੋਰਟ ਸੁਵਿਧਾ ਦੇਣ ਦੇ ਲਈ 4 ਕਾਊਂਟਰ ਲਗਾਏ ਜਾਣਗੇ ਉਨ੍ਹਾਂ ਦੱਸਿਆ ਕਿ ਇਸ ਸੇਵਾ ਦੇ ਲਈ ਮੁੱਖ ਡਾਕਘਰ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਾਸਪੋਰਟ ਸੇਵਾ ਕੇਂਦਰ ਵਿੱਚ ਡਾਕ ਵਿਭਾਗ ਦਾ ਸਟਾਫ ਅਤੇ ਰਿਜਨਲ ਪਾਸਪੋਰਟ ਜਲੰਧਰ ਦਾ ਸਟਾਫ ਦੋਨੋ ਮਿਲ ਕੇ ਪਾਸਪੋਰਟ ਬਣਾਉਂਣ ਦੇ ਕਾਰਜ ਨੂੰ ਪੂਰਾ ਕਰੇਗਾ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ /ਪਠਾਨਕੋਟ ਦੇ ਲੋਕਾਂ ਨੂੰ ਇਹ ਸੁਵਿਧਾ ਮਿਲਣ ਤੋਂ ਬਾਅਦ ਜਿਥੇ ਪਹਿਲਾ ਪਾਸਪੋਰਟ ਬਣਾਉਂਣ ਲਈ ਲੋਕਾਂ ਨੂੰ ਮਹੀਨਿਆ ਦਾ ਸਮਾ ਲਗਦਾ ਸੀ ਇਸ ਦੇ ਨਾਲ ਹੀ ਜਲੰਧਰ ਤੇ ਹੁਸ਼ਿਆਰਪੁਰ ਵਾਰ ਵਾਰ ਚੱਕਰ ਲਗਾਉਂਣੇ ਪੈਂਦੇ ਸਨ ਹੁਣ ਪਠਾਨਕੋਟ, ਗੁਰਦਾਸਪੁਰ ਵਿਖੇ ਇਹ ਸੁਵਿਧਾ ਮਿਲਣ ਤੇ ਇਹ ਕੰਮ ਦਿਨਾਂ ਵਿੱਚ ਹੀ ਸਮਾਪਤ ਹੋ ਜਾਵੇਗਾ।ਉਨ੍ਹਾਂ ਦੱਸਿਆ ਇਹ ਪਹਿਲਾ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਹੋਵੇਗਾ ਜੋ ਮਾਝਾ ਜੋਨ ਵਿੱਚ ਅੰਤਰ ਰਾਸ਼ਟਰੀ ਸਰਹੱਦ ਦੇ ਨਜਦੀਕ ਖੁੱਲਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੁਵਿਧਾ ਪਠਾਨਕੋਟ, ਗੁਰਦਾਸਪੁਰ ਅਤੇ ਇਸ ਦੇ ਨਾਲ ਲਗਦੇ ਖੇਤਰ ਦੇ ਲੋਕਾਂ ਨੂੰ ਵੀ ਇਹ ਸੇਵਾ ਉਪਲਬੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਪਾਸਪੋਰਟ ਬਣਾਉਂਣ ਲਈ ਬਿਨੈ ਕਰਤਾ ਨੂੰ ਇਹ ਆਨ ਲਾਈਨ ਸੁਵਿਧਾ www.passportindia.gov.in <http://www.passportindia.gov.in> ਤੇ ਦਰਜ ਕਰਨੀ ਹੋਵੇਗੀ। ਉਨ੍ਹਾਂ ਦੱਸਿਆ 23 ਮਈ ਨੂੰ ਹੋਣ ਵਾਲੇ ਸਮਾਰੋਹ ਦੌਰਾਨ ਸ੍ਰੀ ਹਰਮਨਬੀਰ ਸਿੰਘ ਗਿਲ ਰਿਜਨਲ ਪਾਸਪੋਰਟ ਆਫਿਸਰ ਜਲੰਧਰ, ਅਤੇ ਉਨ੍ਹਾਂ ਦਾ ਸਟਾਫ ਅਤੇ ਪਾਸ ਪੋਰਟ ਆਫਿਸ ਦੇ ਮੁੱਖ ਅਧਿਕਾਰੀ ਅਤੇ ਪਠਾਨਕੋਟ ਆਫਿਸ ਦਾ ਸਟਾਫ ਵੀ ਹਾਜ਼ਰ ਰਹੇਗਾ।
    ਜਿਕਰਯੋਗ ਹੈ ਕਿ ਪਿਛਲੇ ਦਿਨਾਂ ਦੋਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪਠਾਨਕੋਟ ਵਿਖੇ ਏਅਰਪੋਰਟ ਪਠਾਨਕੋਟ ਤੋਂ ਏਅਰ ਇੰਡੀਆ ਦੀ ਹਵਾਈ ਯਾਤਰਾ ਦੀ ਸੁਰੂਆਤ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਹੁਣ ਪਠਾਨਕੋਟ ਤੋਂ ਪਾਸਪੋਰਟ ਸੇਵਾ ਦਾ ਆਰੰਭ ਹੋਣਾ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਦੇ ਲਈ ਇਕੱ ਵਰਦਾਨ ਸਿੱਧ ਹੋਵੇਗਾ ਅਤੇ ਲੋਕਾਂ ਨੂੰ ਇਹ ਸਹੂਲਤ ਜਲਦੀ ਹੀ ਮਿਲਣਾ ਸ਼ੁਰੂ ਹੋ ਜਾਵੇਗੀ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply