Sunday, June 21, 2026

ਜਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਘੜੂਕੇ/ ਟਰਾਲੀਆਂ/ ਮੋਟਰਸਾਇਕਲ ਟਰਾਲੀ ਜਾਂ ਹੱਥ ਵਾਲਾ ਠੇਲਾ ’ਤੇ ਲਟਕਦਾ ਸਰੀਆ ਲੈ ਕੇ ਜਾਂਦੇ ਵਾਹਨਾਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆਮ ਪਬਲਿਕ ਜਾਂ ਸਰਕਾਰੀ ਅਦਾਰੇ ਵਲੋਂ ਸੜਕਾਂ/ਗਲੀਆਂ ਵਿਚ ਰੇਤਾਂ/ ਬੱਜਰੀ/ ਇੱਟਾਂ ਜਾਂ ਘਰੇਲੂ ਮਲਬਾ ਆਦਿ ਲਗਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ।ਸ਼੍ਰੀਮਤੀ ਨੀਲਿਮਾ ਨੇ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਗੈਰ-ਮਨਜੂਰਸ਼ੁਦਾ ਅਹਾਤੇ/ਢਾਬਿਆਂ ਦੇ ਅੰਦਰ ਬੈਠ ਕੇ ਸ਼ਰਾਬ ਪੀਣ ’ਤੇ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਦੋ/ਚਾਰ ਪਹੀਆ ਵਾਹਨਾਂ ਤੇ ਸਵਾਰ ਜਾਂ ਪੈਦਲ ਜਾਂਦੇ ਵਿਅਕਤੀਆਂ (ਮਰਦ/ਔਰਤ) ਦੇ ਕਿਸੇ ਵੀ ਮੌਸਮ ਦੌਰਾਨ ਕੱਪੜੇ ਜਾਂ ਮਖੌਟੇ ਨਾਲ ਪੂਰੀ ਤਰ੍ਹਾਂ ਮੂੰਹ ਢੱਕਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਜ਼ਿਲ੍ਹਾ ਮੈਜਿਸਟਰੇਟ ਨੇ ਇਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਵਿਖੇ ਸਥਿਤ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਰਾਤ 08:00 ਵਜੇ ਤੋਂ ਅਗਲੀ ਸਵੇਰੇ 05:00 ਵਜੇ ਤੱਕ ਆਮ ਲੋਕਾਂ ਦੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਬੀ.ਐਸ.ਐਫ, ਪੁਲਿਸ, ਫੌਜ਼, ਸੀ.ਆਰ.ਪੀ.ਐਫ., ਹੋਮ ਗਾਰਡਜ਼ ਅਤੇ ਕੇਂਦਰੀ ਆਬਕਾਰੀ ਦੇ ਕਰਮਚਾਰੀਆਂ ਅਤੇ ਡਿਊਟੀ ’ਤੇ ਤਾਇਨਾਤ ਅਮਲੇ ’ਤੇ ਲਾਗੂ ਨਹੀਂ ਹੋਵੇਗਾ। ਸਾਰੇ ਹੁਕਮ ਤੁਰੰਤ ਲਾਗੂ ਹੋ ਕੇ 6 ਜੁਲਾਈ, 2018 ਤੱਕ ਲਾਗੂ ਰਹਿਣਗੇ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply