Friday, May 1, 2026

ਸਰਸਵਤੀ ਕਾਲਜ ਦੇ 600 ਵਿਦਿਆਰਥੀਆਂ ਨੇ ਭਰੂਣ ਹੱਤਿਆ ਖਿਲਾਫ ਹਸਤਾਖਰ ਮੁਹਿੰਮ ‘ਚ ਲਿਆ ਹਿੱਸਾ

PPN2105201816ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਸੰਧੂ) – ਸਮਾਜ ਸੇਵੀ ਸੰਸਥਾ ਮਾਣ ਧੀਆਂ `ਤੇ ਸਮਾਜ ਭਲਾਈ ਸੁਸਾਇਟੀ (ਰਜਿ:) ਵਲੋਂ ‘ਬੇਟੀ ਬਚਾੳ, ਬੇਟੀ ਪੜਾੳ’ ਮੁਹਿੰਮ ਤਹਿਤ ਸ਼ੁਰੂ ਕੀਤੀ ਗਈ ਹਸਤਾਖਰ ਮੁਹਿੰਮ ‘ਚ 124 ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ/ਕਾਲਜ਼ਾਂ ਦੇ 82 ਹਜਾਰ ਦੇ ਕਰੀਬ ਨੋਜਵਾਨ ਲੜਕੇ-ਲੜਕੀਆਂ ਨੇ ਹਸਤਾਖਰ ਕਰਕੇ ਭਰੂਣ ਹੱਤਿਆ ਖਿਲਾਫ ਹੋਕਾ ਦਿੱਤਾ ਹੈ।ਇਸ ਮੁਹਿੰਮ ਵਿਚ ਸਰਸਵਤੀ ਕਾਲਜ਼ ਰਾਣੀ ਕਾ ਬਾਗ ਦੀਆਂ ਵੱਖ-ਵੱਖ ਬ੍ਰਾਂਚਾਂ ਦੇ 600 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।ਐਮ.ਡੀ ਵਿਰਾਟ ਦੇਵਗਨ ਨੇ ਹਸਤਾਖਰ ਕਾਪੀ ਸੌਂਪਦਿਆਂ ਕਿਹਾ ਕਿ ਸੁਸਾਇਟੀ ਦੇ ਪ੍ਰਧਾਨ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਵਲੋਂ ਕੀਤਾ ਜਾ ਰਿਹਾ ਉਪਰਾਲਾ ਸਲਾਘਾਯੋਗ ਹੈ ਅਜਿਹੇ ਕਾਰਜ ਹਰ ਜਿਲ੍ਹੇ, ਪਿੰਡ, ਸ਼ਹਿਰ ਅਤੇ ਕਸਬਿਆਂ ਵਿੱਚ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਕਿ ਧੀਆਂ ਨੂੰ ਕੁੱਖ ‘ਚ ਕਤਲ ਹੋਣ ਤੋਂ ਬਚਾਇਆ ਜਾਵੇ।ਇਸ ਸਮੇਂ ਮੱਟੂ ਨੇ ਦੱਸਿਆ ਕਿ ਸਰਸਵਤੀ ਕਾਲਜ ਤੋਂ ਇਲਾਵਾ ਆਰੀਆ ਗਰਲਜ਼ ਸੀਨੀ: ਸੈਕੰ: ਸਕੂਲ ਲੋਹਗੜ੍ਹ ਦੇ 825, ਸਰਕਾਰੀ ਸੀਨੀ: ਸੈਕੰ: ਸਕੂਲ ਜੱਬੋਵਾਲ ਦੇ 360, ਸਰਕਾਰੀ ਕੰਨਿਆ ਸੀ: ਸੈਕ: ਸਕੂਲ ਰਈਆ ਦੇ 668, ਸਰਕਾਰੀ ਸੀਨੀ: ਸੇਕੰ: ਸਕੂਲ ਸਠਿਆਲਾ ਦੇ 376 ਵਿਦਿਆਰਥੀਆਂ ਤੇ ਸਮੂਹ ਸਟਾਫ ਨੇ ਭਰੂਣ ਹੱਤਿਆ ਖਿਲਾਫ ਹਸਤਾਖਰ ਕਰਕੇ ਇਸ ਬੁਰਾਈ ਨੂੰ ਖਤਮ ਕਰਨ `ਚ ਸਹਿਯੋਗ ਦੇਣ ਦਾ ਪ੍ਰਣ ਕੀਤਾ ਹੈ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply