Tuesday, August 25, 2026

ਵਿਰਸਾ ਵਿਹਾਰ ਵਿਖੇ ਕਾਵਿ ਮਹਿਫਲ ਐਤਵਾਰ 27 ਮਈ ਨੂੰ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਤੇ ਫੋਕਲੋਰ ਰਿਸਰਚ ਅਕਾਦਮੀ ਵੱਲੋਂ ਪੰਜਾਬ ਕਲਾ ਪ੍ਰੀਸ਼ਦ Virsa Vihar1ਚੰਡੀਗੜ ਤੇ ਹੋਰ ਸਾਹਤਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਕਾਵਿ ਮਹਿਫਲ 27 ਮਈ ਐਤਵਾਰ ਨੂੰ ਵਿਰਸਾ ਵਿਹਾਰ ਵਿਖੇ ਕਰਵਾਈ ਜਾ ਰਹੀ ਹੈ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਸ਼ਿਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰਮੇਸ਼ ਯਾਦਵ ਤੇ ਭੁਪਿੰਦਰ ਸੰਧੂ ਨੇ ਦੱਸਿਆ ਕਿ ਸ਼ਾਮ 4.00 ਵਜੇ ਸ਼ੁਰੂ ਹੋਣ ਵਾਲੇ ਇਸ ਕਵੀ ਦਰਬਾਰ ਵਿਚ ਪੰੰਜਾਬੀ ਦੇ ਚੋਣਵੇਂ ਸ਼ਾਇਰ ਪ੍ਰੋ. ਸੁਰਜੀਤ ਜੱਜ, ਵਿਸ਼ਾਲ, ਤ੍ਰਲੋਚਨ ਲੋਚੀ, ਅਰਤਿੰਦਰ ਸੰਧੂ, ਜਸਵੰਤ ਹਾਂਸ, ਦੇਵ ਦਰਦ, ਮਨਜਿੰਦਰ ਥਨੋਆਂ, ਕੰਵਲਪ੍ਰੀਤ ਭੁੱਲਰ, ਗੁਰਬਾਜ਼ ਛੀਨਾ, ਮਨਦੀਪ ਕੌਰ ਪ੍ਰੀਤ, ਗੁਰਵਿੰਦਰ ਬਘਿਆੜੀ, ਹਰਵਿੰਦਰ ਭੰਡਾਲ, ਪ੍ਰੋ. ਬਖਤਾਵਰ, ਤਰਲੋਕ ਦੀਵਾਨਾ, ਕਮਲ, ਭੁਪਿੰਦਰ ਪ੍ਰੀਤ, ਪੁਸ਼ਪਿੰੰਦਰ ਕੌਰ, ਧਰਮਿੰਦਰ ਔਲਖ, ਸੋਲਿੰਦਰਜੀਤ ਰਾਜਨ, ਨਿਰਮਲ ਅਰਪਣ, ਮੱਖਣ ਭੈਣੀਵਾਲਾ, ਜਗਤਾਰ ਗਿੱਲ, ਮਲਵਿੰਦਰ, ਮਧੂਸਰਮਾਂ, ਡਾ. ਦੀਪਤੀ ਤੇ ਸਿਮਰਨ ਗਗਨ ਆਦਿ ਸ਼ਾਇਰ ਆਪਣੀਆਂ ਰਚਨਾਵਾਂ ਸੁਣਾਉਣਗੇ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply