Tuesday, April 28, 2026

ਪੰਜਾਬ ਕਿਸਾਨ ਯੂਨੀਅਨ ਵਲੋਂ ਸਰਕਾਰੀ ਹਸਪਤਾਲ ਸਰਦੂਲਗੜ੍ਹ ਅੱਗੇ ਧਰਨਾ 30 ਮਈ ਨੂੰ

ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਕਿਸਾਨ ਯੂਨੀਅਨ ਵਲੋ ਬਲਾਕ ਪ੍ਰਧਾਨ ਅਮਰੀਕ ਸਿੰਘ ਕੋਟ ਧਰਮੂ ਦੀ ਪ੍ਰਧਾਨਗੀ ਅਤੇ ਮਜਦੂਰ ਮੁਕਤੀ ਮੋਰਚਾ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਦਾਨੇਵਾਲਾ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਸਰਦੂਲਗੜ੍ਹ ਦੇ ਇੰਚਾਰਜ ਡਾ. ਸੋਹਣ ਲਾਲ ਦੇ ਵਿਰੁੱਧ 30 ਮਈ ਨੂੰ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ।ਪਿੰਡ ਨੰਦਗੜ੍ਹ ਦੇ ਵਾਸੀ ਰਾਮ ਸਿੰਘ ਪੁੱਤਰ ਕੰਡਾ ਤੇ ਉਸ ਦੇ ਪੁੱਤਰ ਬਲਵਿੰਦਰ ਸਿੰਘ ਦੀੇ ਪਿੰਡ ਦੇ ਹੀ ਜਿਮੀਦਾਰਾਂ ਨੇ ਘਰ ਅੰਦਰ ਦਾਖਲ ਹੋ ਕੇ ਡਾਂਗਾਂ ਨਾਲ ਕੁੱਟਮਾਰ ਕੀਤੀ।ਜਿਸ ਦੋਰਾਨ ਬਲਵਿੰਦਰ ਸਿੰਘ ਦੇ ਹੱਥ ਉਪਰ ਗੰਭੀਰ ਸੱਟਾਂ ਲੱਗੀਆਂ।ਉਕਤ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਸਰਦੂਲਗੜ੍ਹ ਦਾਖਲ ਕਰਵਾਇਆ ਗਿਆ ਸੀ।ਡਿਊਟੀ ਦੋਰਾਨ ਡਾ. ਵਿਸ਼ਾਲ ਸ਼ਰਮਾ ਨੇ 5 ਹਜ਼ਾਰ ਰੁਪੈ ਮੰਗ ਕੇ ਲਏ ਸਨ।ਪਰ ਬਾਅਦ ਵਿੱਚ ਕਿਸਾਨ ਜਥੇਬੰਦੀ ਦੇ ਦਾਖਲ ਦੇਣ `ਤੇ ਉਕਤ ਡਾ. ਵਲੋਂ ਰਿਸ਼ਵਤ ਵਜੋ ਲਏ ਪੈਸੇ ਵਾਪਿਸ ਕਰਨ ਦੀ ਪੇਸ਼ਕਸ਼ ਕੀਤੀ।ਉਹਨਾ ਕਿਹਾ ਜੋ ਪੈਸੇ ਉਸ ਨੇ ਲਏ ਹਨ ਵਾਪਿਸ ਲੈ ਲਵੋ ਤੇ ਪਰਚਾ ਪਾੜਣ ਦੀ ਧਮਕੀ ਵੀ ਦਿੱਤੀ ਅਤੇ ਪਰਚੇ ਦੀ ਧਾਰਾ ਘਟਾਉਣ ਦੀ ਗੱਲ ਕਹੀ।ਉਸ ਤੋ ਬਾਅਦ ਰੋਸ ਦੋਰਾਨ ਮਰੀਜ਼ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ।ਇਸ ਦੇ ਰੋਸ ਵਜੋ ਉਕਤ ਯੂਨੀਅਨ ਵਲੋ 30 ਮਈ ਨੂੰ ਹਸਪਤਾਲ ਸਰਦੂਲਗੜ੍ਹ ਅੱਗੇ ਧਰਨਾ ਦਿੱਤਾ ਜਾਵੇਗਾ ।
ਇਸ ਮੋਕੇੇ ਪ੍ਰੈਸ਼ ਸਕੱਤਰ  ਦਰਸ਼ਨ ਸਿੰਘ ਸਾਹਨਿਅਵਾਲੀ, ਕਰਮਜੀਤ ਸਿੰਘ ਨੰਦਗੜ੍ਹ, ਗੁਰਬਖਸ ਸਿੰਘ ਨੰਦਗੜ੍ਹ, ਹਾਕਮ ਸਿੰਘ ਝੁਨੀਰ ਆਦਿ ਮੋਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply