ਜੰਡਿਆਲਾ ਗੁਰੂ, 28 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਦੇ ਵਿਹੜੇ ਵਿੱਚ `ਰਾਗਿਨੀ ਲਿਟਲ ਕਿੰਗਡਮ` ਵੱਲੋਂ `ਫੱਨ ਫੇਅਰ` ਅਰਥਾਤ ਮਨੋਰੰਜ਼ਕ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਿੰਡਰਗਾਰਟਨ ਦੇ ਬੱਚਿਆਂ ਲਈ ਵੱਖ-ਵੱਖ ਜੰਪਰ, ਵਾਟਰ ਬਾਥ, ਵਾਟਰ ਡਾਨਸਿੰਗ ਫਲੋਰ, ਹਰਡਲਜ਼ ਤੇ ਹੋਰ ਬਹੁਤ ਵਧੀਆ ਗੇਮਜ਼ ਅਤੇ ਪੰਘੂੜਿਆਂ ਦਾ ਪ੍ਰਬੰਧ ਕੀਤਾ ਗਿਆ।ਮੇਲੇ ਦੀ ਸ਼ੁਰੂਆਤ ਬਿਜਲੀ ਬੋਰਡ ਦੇ ਇੰਜੀਨੀਅਰ ਐਸ.ਡੀ.ਓ ਮਜੀਠਾ ਜਸਪਿੰਦਰ ਸਿੰਘ ਕਾਹਲੋਂ, ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਜੰਡਿਆਲਾ ਗੁਰੂ, ਪਿ੍ਰੰਸੀਪਲ ਅਮਨਦੀਪ ਕੌਰ ਚਵਿੰਡਾਦੇਵੀ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਵਰਿਤੀ ਦੁੱਗਾ, ਸ਼ਿਲਪਾ ਸ਼ਰਮਾ, ਨਰਿੰਦਰਪਾਲ ਕੌਰ, ਸੁੱਖਚੈਨ ਸਿੰਘ, ਪ੍ਰਵੀਨ ਨੰਦਾ ਨੇ ਰਲ ਕੇ ਕੀਤਾ।ਰਿਬਨ ਕੱਟਣ ਦੀ ਰਸਮ ਪੰਕਜ ਕੁਮਾਰ ਨੇ ਨਿਭਾਈ।ਰਾਗਨੀ ਕਿੰਗਡਮ ਦੇ ਪ੍ਰਮੁੱਖ ਮਿਸਟਰ ਧੀਮਾਨ ਦਾ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media