ਪਟਿਆਲਾ, 31 ਮਈ (ਪੰਜਾਬ ਪੋਸਟ ਬਿਊਰੋ) – ਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣਾਈ ਗਈ ਪੰਜਾਬੀ ਟੈਲੀ ਫ਼ਿਲਮ ‘ਜਾਨੀ
ਦੁਸ਼ਮਣ’ (ਬਲਿਯੂ ਵੇਲ) ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਵੱਲੋਂ ਰਿਲੀਜ਼ ਕੀਤੀ ਗਈ।
‘ਮੂਵੀ ਐਂਡ ਮਿਊਜਿਕ’ ਦੇ ਬੈਨਰ ਹੇਠ ਸੁਰਜੀਤ ਸਿੰਘ ਲਵਲੀ ਵਲੋਂ ਤਿਆਰ ਕਰਵਾਈ ਫ਼ਿਲਮ ‘ਜਾਨੀ ਦੁਸ਼ਮਣ’ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਨਿਰਮਾਤਾ ਡਾ. ਜਗਮੇਲ ਭਾਠੂਆਂ ਅਤੇ ਇਸਦੇ ਗੀਤਾਂ ਦਾ ਗਾਇਨ ਤੇ ਸੰਗੀਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਤਿਆਰ ਕੀਤਾ ਗਿਆ।ਫ਼ਿਲਮ ਦੀ ਵੀਡਿਓਗ੍ਰਾਫੀ ਹਰਪ੍ਰੀਤ ਰਿਕੀ ਭਵਾਨੀਗੜ੍ਹ ਨੇ ਕੀਤੀ ਹੈ।ਫ਼ਿਲਮ ‘ਜਾਨੀ ਦੁਸ਼ਮਣ’ ਦੇ ਮੁੱਖ ਕਲਾਕਾਰ ਇਕਬਾਲ ਗੱਜਣ, ਬਾਲਾ ਹਰਵਿੰਦਰ ਨੇ ਦੱਸਿਆ ਕਿ ਨਵੀਂ ਟੈਕਨਾਲੋਜੀ, ਇੰਟਰਨੈੱਟ ਟੈਲੀਫੋਨ ਰਾਹੀਂ ਬਹੁਤ ਸਾਰੇ ਸ਼ੈਤਾਨ ਲੋਕ ਬੱਚਿਆਂ ਨੂੰ ਗੁੰਮਰਾਹ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ, ਅਜਿਹੇ ਅਪਰਾਧੀਆਂ ਦੇ ਪਰਦਾਫਾਸ ਲਈ ਹੀ ਬਣਾਈ ਗਈ ਹੈ, ਫ਼ਿਲਮ ਜਾਨੀ ਦੁਸ਼ਮਣ।
ਇਸ ਉਦਮ ਦੀ ਸ਼ਲਾਂਘਾ ਕਰਦਿਆਂ ਵਾਈਸ ਚਾਂਲਸਰ ਪ੍ਰੋ. ਬੀ.ਐਸ ਘੁੰਮਣ ਨੇ ਕਿਹਾ ਕਿ ਜਾਗਰੂਕਤਾ ਦਾ ਸੰਦੇਸ਼ ਦੇਣ ਵਾਲੀਆਂ ਅਜਿਹੀਆਂ ਸਾਰਥਕ ਫ਼ਿਲਮਾਂ ਦੀ ਅੱਜ ਸਮਾਜ ਨੂੰ ਸਖ਼ਤ ਜ਼ਰੂਰਤ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਰਵੀ ਸਮਾਣਾ, ਇਕਬਾਲ ਗੱਜਣ, ਬਾਲਾ ਹਰਵਿੰਦਰ, ਅਸਿਸਟੈਂਟ ਪ੍ਰੋਫ਼ੈਸਰ ਰਵਿੰਦਰ ਕੌਰ ਰਵੀ, ਰਿਕੀ ਭਵਾਨੀਗੜ੍ਹ, ਆਦਿ ਫ਼ਿਲਮ ਕਲਾਕਾਰ ਹਾਜਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media